ਪੰਜਾਬੀ ਸਾਹਿਤ ਅਕਾਦਮੀ ਸਿਡਨੀ ਵਲੋਂ "ਪੰਜਾਬੀ ਸਾਹਿਤ ਅਤੇ ਪ੍ਰਵਾਸ" ਉਤੇ ਬ੍ਰਹਿਮੰਡੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ - ਡਾ ਅਮਰਜੀਤ ਟਾਂਡਾ
ਸਿਡਨੀ 29, ਦਸੰਬਰ 2025. ਪੰਜਾਬੀ ਸਾਹਿਤ ਅਕਾਦਮੀ ਸਿਡਨੀ ਆਸਟਰੇਲੀਆ,ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੰਜਾਬ ਕਲਾ ਮੰਚ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਸਭਾ ਦਿੱਲੀ ਪੰਜਾਬ ਸਾਹਿਤ ਸਭਾ ਚੰਡੀਗੜ੍ਹ ਦੇ ਵਿਦਵਾਨਾਂ ਸ਼ਾਇਰਾਂ ਦੇ ਸਹਿਯੋਗ ਸਦਕਾ ਵਿਸ਼ਵ ਦਾ ਦੂਸਰਾ ਸੁਪ੍ਰਸਿੱਧ "ਕੁਝ ਕਹੀਏ ਕੁਝ ਸੁਣੀਏ" ਤਹਿਤ "ਪੰਜਾਬੀ ਸਾਹਿਤ ਅਤੇ ਪ੍ਰਵਾਸ" ਵਿਸੇ਼ ਉਤੇ ਪਹਿਲੀ ਬ੍ਰਹਿਮੰਡੀ ਅੰਤਰਰਾਸ਼ਟਰੀ ਗੋਸ਼ਟੀ ਕੱਲ ਸਵੇਰੇ ਅਯੋਜਿਤ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰਜੀਤ ਟਾਂਡਾ, ਪ੍ਰਧਾਨ
ਪੰਜਾਬੀ ਸਾਹਿਤ ਅਕਾਦਮੀ
ਸਿਡਨੀ ਆਸਟਰੇਲੀਆ ਅਤੇ ਡਾਇਰੈਕਟਰ, ਵਿਸ਼ਵ ਪੰਜਾਬੀ ਸਾਹਿਤ ਪੀਠ ਨੇ ਇਕ ਪ੍ਰੈਸ ਨੋਟ ਵਿੱਚ ਸਿਡਨੀ ਤੋਂ ਬਿਆਨ ਦਿੰਦਿਆਂ ਸਾਂਝੀ ਕੀਤੀ।
ਡਾ ਟਾਂਡਾ ਨੇ ਕਿਹਾ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ ਸਰਦਾਰਾ ਸਿੰਘ ਜੌਹਲ ਸਾਬਕਾ ਚਾਂਸਲਰ ਤੇ ਵਿਸ਼ੇਸ਼ ਮਹਿਮਾਨ , ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ, ਡਾ ਜੋਗਿੰਦਰ ਸਿੰਘ ਕੈਰੋਂ
ਸਾਬਕਾ ਡਾਇਰੈਕਟਰ ਜੀ ਨੂੰ ਸੱਦਾ ਦਿੱਤਾ ਗਿਆ ਸੀ।
ਡਾ ਟਾਂਡਾ ਨੇ ਦੱਸਿਆ ਕਿ ਦੁਨੀਆਂ ਭਰ ਦੇ ਪ੍ਰਸਿੱਧ ਵਿਦਵਾਨ ਅਮਰਜੀਤ ਚੰਦਨ, ਡਾ ਰਵੇਲ ਸਿੰਘ ਹਰਜੀਤ ਅਟਵਾਲ , ਸ ਅਮਰਜੀਤ ਸਿੰਘ ਗਰੇਵਾਲ ਸ ਸਵਰਨਜੀਤ ਸਵੀ
ਸ ਜਸਵੰਤ ਸਿੰਘ ਜ਼ਫ਼ਰ ਡਾ ਸੁਰਜੀਤ ਸਿੰਘ ਡਾ ਪਾਲ ਕੌਰ ਨਵਤੇਜ ਭਾਰਤੀ ਅਜਮੇਰ ਰੋਡੇ ਡਾ ਰਵਿੰਦਰ ਰਵੀ ਡਾ ਵਨੀਤਾ, ਡਾ ਸੁਖਦੇਵ ਸਿੰਘ ਸਿਰਸਾ, ਬੀਬਾ ਬਲਵੰਤ, ਡਾ ਕਰਮਜੀਤ ਸਿੰਘ, ਕਿਰਪਾਲ ਕਜਾਕ ਡਾ ਵਰਿਆਮ ਸਿੰਘ ਸੰਧੂ ਡਾ ਰਵਿੰਦਰ, ਤੌਕੀਰ ਚੁਗਤਾਈ ਇਕਬਾਲ ਕੈਸਰ ਸੁਖਵਿੰਦਰ ਕੰਬੋਜ, ਸੁਖਿੰਦਰ, ਪਰਮਿੰਦਰ ਸੋਢੀ ਗੁਰਦੇਵ ਚੌਹਾਨ ਕੇਸਰ ਕਰਮਜੀਤ ਗੁਰਤੇਜ ਕੁਹਾਰਵਾਲਾ ਨੂੰ ਸੱਦਾ ਘੱਲਿਆ ਗਿਆ ਸੀ।