ਸਾਵਧਾਨ! ਪੈਨ-ਆਧਾਰ ਲਿੰਕ ਕਰਨ ਲਈ ਬਚੇ ਸਿਰਫ਼ ਕੁਝ ਦਿਨ
31 ਦਸੰਬਰ ਹੈ ਆਖਰੀ ਤਾਰੀਖ
29 ਦਸੰਬਰ, 2025 : ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ (PAN) ਕਾਰਡ ਆਧਾਰ ਨਾਲ ਨਹੀਂ ਜੋੜਿਆ ਹੈ, ਤਾਂ ਤੁਹਾਡੇ ਕੋਲ ਸਿਰਫ਼ ਦੋ ਦਿਨ ਬਾਕੀ ਹਨ। ਸਰਕਾਰ ਨੇ 31 ਦਸੰਬਰ 2025 ਤੱਕ ਪੈਨ-ਆਧਾਰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਖਾਸ ਕਰਕੇ ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਦਾ ਆਧਾਰ 1 ਅਕਤੂਬਰ 2024 ਤੋਂ ਪਹਿਲਾਂ ਬਣਿਆ ਹੋਇਆ ਹੈ, ਇਹ ਪ੍ਰਕਿਰਿਆ ਪੂਰੀ ਕਰਨੀ ਬਹੁਤ ਜ਼ਰੂਰੀ ਹੈ।
ਜੇਕਰ ਤੁਸੀਂ ਨਿਰਧਾਰਤ ਸਮੇਂ ਅੰਦਰ ਇਹ ਕੰਮ ਨਹੀਂ ਕਰਦੇ, ਤਾਂ ਤੁਹਾਨੂੰ ਹੇਠ ਲਿਖੀਆਂ ਗੰਭੀਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ:
ਟੈਕਸ ਸੰਬੰਧੀ ਦਿੱਕਤਾਂ: ਆਮਦਨ ਟੈਕਸ ਰਿਫੰਡ ਰੁਕ ਸਕਦਾ ਹੈ ਅਤੇ ਅਗਲੇ ਸਾਲ ਇਨਕਮ ਟੈਕਸ ਰਿਟਰਨ (ITR) ਭਰਨ ਵਿੱਚ ਮੁਸ਼ਕਲ ਆਵੇਗੀ। ਤੁਹਾਡਾ TDS ਅਤੇ TCS ਬਹੁਤ ਜ਼ਿਆਦਾ ਦਰਾਂ 'ਤੇ ਕੱਟਿਆ ਜਾ ਸਕਦਾ ਹੈ।
ਬੈਂਕਿੰਗ ਸੇਵਾਵਾਂ 'ਤੇ ਅਸਰ: ਨਵਾਂ ਬੈਂਕ ਖਾਤਾ ਖੋਲ੍ਹਣ, ਡੈਬਿਟ ਜਾਂ ਕ੍ਰੈਡਿਟ ਕਾਰਡ ਲੈਣ ਵਿੱਚ ਰੁਕਾਵਟ ਆ ਸਕਦੀ ਹੈ। ਬੈਂਕ ਜਾਂ ਡਾਕਘਰ ਵਿੱਚ ਇੱਕ ਦਿਨ ਵਿੱਚ 50,000 ਰੁਪਏ ਤੋਂ ਵੱਧ ਜਮ੍ਹਾ ਕਰਨ 'ਤੇ ਪਾਬੰਦੀ ਲੱਗ ਸਕਦੀ ਹੈ। ਨਾਲ ਹੀ, ਸਾਲਾਨਾ 2.5 ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰਾਸ਼ੀ 'ਤੇ ਵੀ ਅਸਰ ਪਵੇਗਾ। ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇੱਕ ਸਧਾਰਨ ਮੈਸੇਜ ਭੇਜ ਕੇ ਵੀ ਇਹ ਕੰਮ ਕਰ ਸਕਦੇ ਹੋ:
ਫੋਨ ਦੇ ਮੈਸੇਜ ਬਾਕਸ ਵਿੱਚ ਟਾਈਪ ਕਰੋ: UIDPAN <12 ਅੰਕਾਂ ਦਾ ਆਧਾਰ ਨੰਬਰ> <10 ਅੰਕਾਂ ਦਾ ਪੈਨ ਨੰਬਰ>
ਇਸਨੂੰ 567678 ਜਾਂ 56161 'ਤੇ ਭੇਜ ਦਿਓ। (ਉਦਾਹਰਣ: UIDPAN 987654321012 ABCDE1234F)
ਇਨ੍ਹਾਂ ਲੋਕਾਂ ਨੂੰ ਲਿੰਕ ਕਰਨ ਦੀ ਲੋੜ ਨਹੀਂ:
80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ।
ਜੋ ਭਾਰਤੀ ਨਾਗਰਿਕ ਨਹੀਂ ਹਨ (Non-citizens)।
ਜੰਮੂ-ਕਸ਼ਮੀਰ, ਅਸਾਮ ਅਤੇ ਮੇਘਾਲਿਆ ਦੇ ਵਸਨੀਕ।
ਉਹ ਲੋਕ ਜੋ ਇਨਕਮ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੇ ਅਤੇ ਰਿਟਰਨ ਫਾਈਲ ਨਹੀਂ ਕਰਦੇ।