Live Update : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜੇ; AAP ਦੇ ਸਭ ਤੋਂ ਵੱਧ ਉਮੀਦਵਾਰ ਜਿੱਤੇ (1:30 PM)
Babushahi Bureau
ਚੰਡੀਗੜ੍ਹ, 17 December 2025 : ਪੰਜਾਬ ਭਰ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਬਲਾਕ ਸੰਮਤੀ ਦੀਆਂ 2838 ਕੁੱਲ ਸੀਟਾਂ ਵਿੱਚੋਂ 398 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ। 66 ਸੀਟਾਂ ‘ਤੇ ਕਾਂਗਰਸ, 65 ‘ਤੇ ਅਕਾਲੀ ਦਲ, ਇੱਕ ਸੀਟ ‘ਤੇ ਭਾਜਪਾ ਅਤੇ 41 ਆਜ਼ਾਦ ਉਮੀਦਵਾਰ ਜਿੱਤ ਚੁੱਕੇ ਹਨ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 347 ਸੀਟਾਂ ਉੱਪਰ 28 ਆਮ ਆਦਮੀ, ਕਾਂਗਰਸ 8, ਭਾਜਪਾ 4, ਆਜ਼ਾਦ ਉਮੀਦਵਾਰਾਂ 2 ਅਤੇ BJP ਦਾ ਖਾਤਾ ਨਹੀਂ ਖੁੱਲ੍ਹਿਆ।