Breaking: Ludhian Central ਜੇਲ੍ਹ 'ਚ ਖ਼ੂਨੀ ਝੜਪ- ਇੱਕ Senior ਜੇਲ੍ਹ Officer ਸਮੇਤ ਕਈ ਜ਼ਖ਼ਮੀ
Ravi Jakhu
ਲੁਧਿਆਣਾ, 16 ਦਸੰਬਰ 2025- ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਖ਼ੂਨੀ ਝੜਪ ਹੋਣ ਦੀ ਖ਼ਬਰ ਮਿਲੀ ਹੈ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਇਹ ਹੈ ਕਿ, ਜੇਲ੍ਹ ਮੁਲਾਜ਼ਮਾਂ ਅਤੇ ਕੈਦੀਆਂ ਵਿਚਾਲੇ ਅੱਜ ਸ਼ਾਮ ਸਮੇਂ ਝੜਪ ਹੋ ਗਈ। ਖ਼ਬਰਾਂ ਅਨੁਸਾਰ ਇਸ ਝੜਪ ਵਿੱਚ ਕਈ ਜਣੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿੱਚ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਵੀ ਸ਼ਾਮਲ ਹੈ। ਹੁਣ ਤੱਕ ਦੀ ਸੂਚਨਾ ਅਨੁਸਾਰ, ਤਿੰਨ ਥਾਣਿਆਂ ਦੀ ਪੁਲਿਸ ਘਟਨਾ 'ਤੇ ਕਾਬੂ ਪਾਉਣ ਲਈ ਜੇਲ੍ਹ 'ਚ ਪਹੁੰਚ ਗਈ ਹੈ।
ਹੋਰ ਵੇਰਵਿਆਂ ਦੀ ਉਡੀਕ....