ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪੇਟ ਵਿਚ ਫਟੀ ਅਪੈਂਡਿਕਸ ਦਾ ਵੱਡਾ ਅਪਰੇਸ਼ਨ ਕਰਕੇ ਨੌਜਵਾਨ ਦੀ ਜਾਨ ਬਚਾਈ
ਬੰਗਾ 16 ਦਸੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪੇਟ ਦੇ ਰੋਗਾਂ ਦੇ ਮਾਹਿਰ, ਜਰਨਲ ਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ ਨੇੜਲੇ ਪਿੰਡ ਦੇ ਨੌਜਵਾਨ ਦੇ ਪੇਟ ਵਿਚ ਫਟੀ ਅਪੈਂਡਿਕਸ ਦਾ ਵੱਡਾ ਅਪਰੇਸ਼ਨ ਕਰਕੇ ਨੌਜਵਾਨ ਦੀ ਜਾਨ ਬਚਾਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਡਾ. ਮਾਨਵਦੀਪ ਸਿੰਘ ਬੈਂਸ ਨੇ ਦੱਸਿਆ ਕਿ ਹਸਪਤਾਲ ਵਿਖੇ ਪੇਟ ਦੇ ਦਰਦ ਨਾਲ ਪੀੜ੍ਹਤ 40 ਸਾਲਾ ਨੌਜਵਾਨ ਆਪਣੇ ਇਲਾਜ ਲਈ ਆਇਆ। ਉਸ ਦੇ ਚੈੱਕਅਪ ਦੌਰਾਨ ਪੇਟ ਦੀ ਸਕੈਨ ਕੀਤੀ ਗਈ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਪੇਟ ਦੀ ਅਪੈਂਡਿਕਸ ਫਟ ਚੁੱਕੀ ਸੀ ਅਤੇ ਜਿਸ ਕਰਕੇ ਪੇਟ ਵਿਚ ਇੰਨਫੈਕਸ਼ਨ ਹੋ ਗਈ ਸੀ ਅਤੇ ਸਰੀਰ ਦਾ ਮਲ ਵੀ ਵਿਚ ਰਲ ਚੁੱਕਾ ਸੀ । ਜਦੋਂ ਤੱਕ ਮਰੀਜ਼ ਢਾਹਾਂ ਕਲੇਰਾਂ ਹਸਪਤਾਲ ਪੁੱਜਾ ਤਾਂ ਮਰੀਜ਼ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ । ਇਸ ਸਬੰਧੀ ਮਰੀਜ਼ ਦੀ ਜਾਨ ਬਚਾਉਣ ਲਈ ਉਸ ਦੇ ਪੇਟ ਦਾ ਚੀਰੇ ਵਾਲਾ ਵੱਡਾ ਅਪਰੇਸ਼ਨ ਕੀਤਾ ਗਿਆ । ਜੋ ਲੱਗਪੱਗ ਢਾਈ ਘੰਟੇ ਤੱਕ ਚੱਲਿਆ । ਅਪਰੇਸ਼ਨ ਉਪਰੰਤ ਮਰੀਜ਼ ਚੌਥੇ ਦਿਨ ਤੰਦਰੁਸਤ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ । ਡਾ. ਬੈਂਸ ਨੇ ਇਸ ਅਪੈਂਡਿਕਸ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਪੈਂਡਿਕਸ ਸਰੀਰ ਵਿਚ ਇੱਕ ਛੋਟਾ ਟਿਊਬ-ਆਕਾਰੀ ਅੰਗ ਹੈ ਜੋ ਵੱਡੀ ਆਂਤੜੀ ਨਾਲ ਜੁੜਿਆ ਹੋਇਆ ਹੈ । ਇਹ ਅੰਤੜੀਆਂ ਵਿੱਚ ਲਾਭਦਾਇਕ ਬੈਕਟੀਰੀਆ ਪੈਦਾ ਕਰਕੇ ਅਤੇ ਸਰੀਰ ਦੀ ਰੱਖਿਆ ਕਰਕੇ ਤਾਕਤਵਰ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦਾ ਹੈ । ਇਸ ਵਿਚ ਕਿਸੇ ਪ੍ਰਕਾਰ ਦੀ ਇੰਨਫੈਕਸ਼ਨ, ਸੋਜਿਸ ਹੋ ਜਾਵੇ ਜਾਂ ਫਟ ਜਾਵੇ ਤਾਂ ਇਹ ਅੰਗ ਇੱਕ ਗੰਭੀਰ ਡਾਕਟਰੀ ਐਮਰਜੈਂਸੀ ਦਾ ਕਾਰਨ ਬਣ ਸਕਦਾ ਹੈ ਅਤੇ ਜਾਨਲੇਵਾ ਵੀ ਹੋ ਸਕਦਾ ਹੈ । ਜੋ ਆਮ ਤੌਰ ਤੇ ਲੋਕਾਂ ਵਿੱਚ ਪੇਟ ਦੇ ਸੱਜੇ ਪਾਸੇ ਦਰਦ ਨਾਲ ਸ਼ੁਰੂ ਹੁੰਦਾ ਹੈ । ਉੱਥੇ ਜਿਵੇਂ-ਜਿਵੇਂ ਸੋਜਸ਼ ਵੱਧਦੀ ਹੈ, ਤਾਂ ਐਪੈਂਡਿਸਾਈਟਿਸ ਦਰਦ ਵੀ ਵੱਧਦਾ ਹੈ ਤੇ ਅੰਤ ਵਿੱਚ ਬਹੁਤ ਗੰਭੀਰ ਹੋ ਜਾਂਦਾ ਹੈ । ਇਹ ਬਿਮਾਰੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ ਪਰ 10 ਤੋਂ 40 ਸਾਲ ਦੀ ਉਮਰ ਦੇ ਲੋਕਾਂ ਵਿੱਚ ਹੁੰਦੀ ਹੈ ਅਤੇ ਜ਼ਿਆਦਾਤਰ ਕੇਸਾਂ ਵਿੱਚ ਅਪੈਂਡਿਕਸ ਨੂੰ ਹਟਾਉਣ ਲਈ ਅਪਰੇਸ਼ਨ ਕਰਨਾ ਪੈਂਦਾ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵਧੀਆ ਅਪਰੇਸ਼ਨ ਕਰਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਤੇ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵੀ ਮਰੀਜ਼ ਦੇ ਸਫਲ ਅਪਰੇਸ਼ਨ ਲਈ ਡਾਕਟਰ ਬੈਂਸ ਅਤੇ ਉਹਨਾਂ ਦੀ ਸਮੂਹ ਮੈਡੀਕਲ ਟੀਮ ਸ਼ਾਮਿਲ ਡਾ. ਦੀਪਕ ਦੁੱਗਲ, ਡਾ. ਕੁਲਦੀਪ ਸਿੰਘ, ਡਾ. ਸ਼ੁਰੇਸ਼ ਬਸਰਾ ਅਤੇ ਨਰਸਿੰਗ ਸਟਾਫ ਨੂੰ ਵਧਾਈਆਂ ਦਿੱਤੀਆਂ ।