ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਮਲਹਾਰ ਰੋਡ ਪਾਰਕਿੰਗ ਦੇ ਸੰਕਟ ਨੂੰ ਲੈ ਕੇ ਪ੍ਰਗਟਾਈ ਚਿੰਤਾ
ਪ੍ਰਮੋਦ ਭਾਰਤੀ
ਲੁਧਿਆਣਾ, 16 ਦਸੰਬਰ,2025
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਲ ਡਿਵੈੱਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਦੀਆਂ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ, ਮਲਹਾਰ ਰੋਡ 'ਤੇ ਵਿਗੜ ਰਹੇ ਪਰਕਿੰਗ ਦੇ ਸੰਕਟ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਕਿੰਗ ਦੀ ਸੱਮਸਿਆ ਇੰਨੀ ਚਿੰਤਾਜਨਕ ਸਥਿੱਤੀ ਵਿੱਚ ਪਹੁੰਚ ਗਈ ਹੈ ਕਿ ਇਹ ਹੁਣ ਦੁਕਾਨਦਾਰਾਂ, ਨਿਵਾਸੀਆਂ ਅਤੇ ਵਿਜ਼ਿਟਰਾਂ ਲਈ ਆਏ ਦਿਨ ਦੀ ਮੁਸ਼ਕਲ ਬਣ ਗਈ ਹੈ, ਜਿਸ ਕਾਰਨ ਆਵਾਜਾਈ ਦੀ ਦਿੱਕਤ, ਸੁਰੱਖਿਆ ਲਈ ਖਤਰਾ ਅਤੇ ਵਪਾਰਕ ਗਤੀਵਿਧੀਆਂ ਵਿੱਚ ਵਿਘਨ ਪੈਂਦਾ ਹੈ।
ਦੀਵਾਨ ਨੇ ਕਿਹਾ ਕਿ ਮਲਹਾਰ ਰੋਡ, ਜਿਸਦੀ ਕਦੇ ਟ੍ਰੈਫਿਕ ਦੀ ਹਫੜਾ-ਦਫੜੀ ਤੋਂ ਬਿਨਾਂ ਸੜਕ ਵਜੋਂ ਕਲਪਨਾ ਕੀਤੀ ਜਾਂਦੀ ਸੀ, ਹੁਣ ਨਾਕਾਫ਼ੀ ਪਾਰਕਿੰਗ ਬੁਨਿਆਦੀ ਢਾਂਚੇ ਕਾਰਨ ਇੱਕ ਦਿੱਕਤਾਂ ਦੇ ਕਾਰਨ ਵਿੱਚ ਬਦਲ ਗਈ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇੱਕ ਢਾਂਚਾਗਤ ਪਾਰਕਿੰਗ ਯੋਜਨਾ ਦੀ ਅਣਹੋਂਦ ਦੇ ਨਤੀਜੇ ਵਜੋਂ ਇੱਥੇ ਵਾਹਨਾਂ ਦੇ ਬੇਤਰਤੀਬੇ ਰੁਕਣ ਅਤੇ ਯਾਤਰੀਆਂ ਵਿੱਚ ਅਕਸਰ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਅਸੁਵਿਧਾ ਨਹੀਂ ਹੈ; ਸਗੋਂ ਨਗਰ ਨਿਗਮ ਦੀ ਅਸਫਲਤਾ ਦਾ ਸਪੱਸ਼ਟ ਉਦਾਹਰਨ ਹੈ।
ਦੀਵਾਨ ਨੇ ਖੁਲਾਸਾ ਕੀਤਾ ਕਿ ਗਾਹਕ ਅਕਸਰ ਸੁਰੱਖਿਅਤ ਅਤੇ ਪਹੁੰਚਯੋਗ ਪਾਰਕਿੰਗ ਦੀ ਘਾਟ ਕਾਰਨ ਮਲਹਾਰ ਰੋਡ 'ਤੇ ਜਾਣ ਤੋਂ ਪਰਹੇਜ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗਾਹਕਾਂ ਦੀ ਆਮਦ ਉੱਪਰ ਜ਼ਿਆਦਾਤਰ ਨਿਰਭਰ ਰਹਿਣ ਵਾਲੀ ਦੁਕਾਨਦਾਰਾਂ ਅਤੇ ਸੇਵਾ ਪ੍ਰੋਵਾਇਡਰਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਕਿੰਗ ਨੂੰ ਇੱਕ ਲਗਜ਼ਰੀ ਨਹੀਂ ਸਮਝਿਆ ਜਾਣਾ ਚਾਹੀਦਾ; ਬਲਕਿ ਨਗਰ ਨਿਗਮ ਨੂੰ ਇਸਨੂੰ ਸ਼ਹਿਰੀ ਵਪਾਰ ਨੂੰ ਕਾਇਮ ਰੱਖਣ ਲਈ ਇੱਕ ਜ਼ਰੂਰੀ ਲੋੜ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ।
ਦੀਵਾਨ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਦੀਵਾਨ ਨੇ ਸਮੱਸਿਆ ਦੇ ਹੱਲ ਲਈ ਆਪਣਾ ਸੁਝਾਅ ਦਿੰਦੇ ਹੋਏ, ਕਿਹਾ ਕਿ ਨਗਰ ਨਿਗਮ ਨੂੰ ਮਲਹਾਰ ਰੋਡ ਦੇ ਆਲੇ-ਦੁਆਲੇ ਬਹੁ-ਪੱਧਰੀ ਪਾਰਕਿੰਗ ਸਹੂਲਤਾਂ ਦੀ ਪਛਾਣ ਕਰਨ ਅਤੇ ਵਿਕਸਤ ਕਰਨ ਲਈ ਇੱਕ ਵਿਆਪਕ ਅਭਿਆਸ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ, ਜਗ੍ਹਾ ਦੀ ਵਰਤੋਂ ਨੂੰ ਸੁਚਾਰੂ ਬਣਾਉਣ ਲਈ ਡਿਜੀਟਲ ਨਿਗਰਾਨੀ ਦੇ ਨਾਲ ਸਮਾਰਟ ਪਾਰਕਿੰਗ ਹੱਲ ਪੇਸ਼ ਕਰਨ ਤੇ ਸਮੱਸਿਆ ਦਾ ਵਿਹਾਰਕ ਅਤੇ ਟਿਕਾਊ ਨਿਵਾਰਨ ਯਕੀਨੀ ਬਣਾਉਣ ਲਈ ਸਥਾਨਕ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਵੀ ਲੋੜ ਹੈ।
ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਹੋਣ ਦੇ ਨਾਤੇ ਲੁਧਿਆਣਾ ਕਿਸੇ ਵੀ ਦਬਾਅ ਹੇਠ ਆਪਣੇ ਬੁਨਿਆਦੀ ਢਾਂਚੇ ਨੂੰ ਢਹਿਣ ਨਹੀਂ ਦੇ ਸਕਦਾ। ਜੇਕਰ ਮਲਹਾਰ ਰੋਡ ਨੂੰ ਅਣਗਹਿਲੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਇਹ ਸ਼ਹਿਰ ਦੀ ਸ਼ਹਿਰੀ ਯੋਜਨਾਬੰਦੀ ਲਈ ਇੱਕ ਮਾੜੀ ਉਦਾਹਰਨ ਕਾਇਮ ਕਰੇਗਾ। ਨਿਗਮ ਨੂੰ ਜਨਤਾ ਲਈ ਵਿਵਸਥਾ ਅਤੇ ਸਹੂਲਤ ਨੂੰ ਬਹਾਲ ਕਰਨ ਲਈ ਨਿਰਣਾਇਕ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ।
ਦੀਵਾਨ ਨੇ ਮਾਮਲੇ ਵਿੱਚ ਜਵਾਬਦੇਹੀ ਦੀ ਮੰਗ ਕਰਦੇ ਹੋਏ, ਅਧਿਕਾਰੀਆਂ ਨੂੰ ਯਾਦ ਦਿਵਾਇਆ ਕਿ ਲੋਕਾਂ ਦਾ ਸ਼ਾਸਨ ਚੁਣੌਤੀਆਂ ਦੀ ਉਮੀਦ ਕਰਨ ਅਤੇ ਉਨ੍ਹਾਂ ਦਾ ਹੱਲ ਪ੍ਰਦਾਨ ਕਰਨ ਬਾਰੇ ਹੈ। ਲੁਧਿਆਣਾ ਦੇ ਲੋਕ ਬਿਹਤਰ ਦੇ ਹੱਕਦਾਰ ਹਨ। ਕਾਂਗਰਸ ਇਸ ਮਹੱਤਵਪੂਰਨ ਮੁੱਦੇ 'ਤੇ ਤੁਰੰਤ ਦਖਲ ਦੀ ਮੰਗ ਕਰਨ ਵਿੱਚ ਨਾਗਰਿਕਾਂ ਅਤੇ ਵਪਾਰੀਆਂ ਦੇ ਨਾਲ ਖੜ੍ਹੀ ਹੈ। ਪਾਰਕਿੰਗ ਹਫੜਾ-ਦਫੜੀ ਖਤਮ ਹੋਣੀ ਚਾਹੀਦੀ ਹੈ, ਅਤੇ ਮਲਹਾਰ ਰੋਡ ਨੂੰ ਇੱਕ ਜੀਵੰਤ, ਪਹੁੰਚਯੋਗ ਹੱਬ ਵਜੋਂ ਇਸਦੀ ਸਹੀ ਸਥਿਤੀ ਵਿੱਚ ਬਹਾਲ ਕੀਤਾ ਜਾਣਾ ਚਾਹੀਦਾ ਹੈ।