ਕਨਪੱਟੀ ਤੇ ਰੱਖੀ ਪਿਸਤੋਲ ਤੇ ਸਾਰੇ ਦਿਨ ਦੀ ਕਮਾਈ ਲੁੱਟ ਕੇ ਲੈ ਗਏ ਮੋਟਰਸਾਈਕਲ ਸਵਾਰ
ਰੋਹਿਤ ਗੁਪਤਾ
ਗੁਰਦਾਸਪੁਰ 1 ਦਸੰਬਰ
ਜਹਾਜ ਚੌਂਕ ਨੇੜੇ ਸਿਵਲ ਲਾਈਨ ਏਰੀਆ ਵਿੱਚ ਅਰੁਣ ਦੱਤਾ ਨਾਮਕ ਵਿਅਕਤੀ ਦੀ ਕਨਫੈਕਸ਼ਨਰੀ ਦੀ ਦੁਕਾਨ ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰੁਣ ਦੱਤਾ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਅਤੇ ਉਹਨਾਂ ਵਿੱਚੋਂ ਇੱਕ ਬਾਹਰ ਮੋਟਰਸਾਈਕਲ ਤੇ ਹੀ ਖੜਾ ਰਿਹਾ ਜਦਕਿ ਇੱਕ ਨੇ ਉਸ ਦੀ ਦੁਕਾਨ ਦੇ ਅੰਦਰ ਆ ਕੇ ਉਸਦੀ ਕਨਪੱਟੀ ਤੇ ਪਿਸਤੋਲ ਕੋਕ ਕਰਕੇ ਰੱਖ ਦਿੱਤੀ । ਪਹਿਲਾਂ ਉਸਨੇ ਸਮਝਿਆ ਕਿ ਕੋਈ ਜਾਣਕਾਰ ਨੌਜਵਾਨ ਉਸ ਨਾਲ ਮਜਾਕ ਕਰ ਰਿਹਾ ਹੈ ਪਰ ਜਦੋਂ ਉਸ ਨੇ ਕਿਹਾ ਕਿ ਜੋ ਵੀ ਹੈ ਕੱਢਦੇ ਨਹੀਂ ਤਾਂ ਗੋਲੀ ਚਲਾ ਦਵੇਗਾ ਤਾਂ ਉਹ ਡਰ ਗਿਆ । ਇੰਨੇ ਨੂੰ ਨੌਜਵਾਨ ਨੇ ਆਪ ਹੀ ਦੁਕਾਨਦਾਰ ਗੱਲਾਂ ਖੋਲਿਆ ਤੇ ਗੱਲੇ ਵਿੱਚ ਪਈ ਸਾਰੀ ਨਗਦੀ ਇਕੱਠੀ ਕਰਕੇ ਜੇਬ ਵਿੱਚ ਪਾ ਕੇ ਲੈ ਗਿਆ । ਉਸ ਨੇ ਦੱਸਿਆ ਕਿ ਗੱਲੇ ਵਿੱਚ ਉਸਦੇ ਸਾਰੇ ਦਿਨ ਦੀ ਕਮਾਈ ਕਰੀਬ 10 ਹਜ਼ਾਰ ਰੁਪਏ ਸਨ । ਉਸਨੇ ਕਿਹਾ ਕਿ ਇਸ ਲੁੱਟ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਇਹ ਹੈਰਾਨੀ ਦੀ ਗੱਲ ਹੈਗੀ ਪਾਸ਼ ਏਰੀਆ ਜਿੱਥੇ ਕੁਝ ਹੀ ਦੂਰੀ ਤੇ ਪੰਚਾਇਤ ਭਵਨ ਚੌਂਕ ਵਿੱਚ ਜੱਜਾਂ ਦੀਆਂ ਅਤੇ ਪੁਲਿਸ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਹਨ , ਨੌਜਵਾਨ ਪਿਸਤੋਲ ਨਾਲ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ।