ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਅਮੀਨੈਂਸ ਤੇ ਅਲੂਮਿਨੀ ਅਟਾਰਨੀ ਸ. ਜਸਪ੍ਰੀਤ ਸਿੰਘ ਨੂੰ ਅਮਰੀਕਾ ’ਚ ਮਿਲੀ ਵੱਡੀ ਜਿੰਮੇਵਾਰੀ
ਅਮਰੀਕਾ ਦੇ ਸੂਬੇ ਨਿਊ ਜਰਸੀ ਦੇ ਟ੍ਰਾਂਜੀਸ਼ਨ ਐਡਵਾਈਜਰੀ ਕੌਂਸਲ ਨਿਯੁਕਤ
ਯੂਨੀਵਰਸਿਟੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ, 28 ਨਵੰਬਰ 2025 ( ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਅਤੇ ਯੂਨੀਵਰਸਿਟੀ ਦੇ ਮੌਜੂਦਾ ਪ੍ਰੋਫੈਸਰ ਆਫ ਐਮੀਨੈਂਸ ਅਟਾਰਨੀ ਸ੍ਰ ਜਸਪ੍ਰੀਤ ਸਿੰਘ (ਯੂਐਸਏ) ਨੂੰ ਅਮਰੀਕਾ ਦੇ ਸੱਭ ਤੋਂ ਵੱਡੇ ਸੂਬੇ ਨਿਊ ਜਰਸੀ ਦੀ ਨਵੀਂ ਬਣਨ ਵਾਲੀ ਸਰਕਾਰ ਦੇ ਟ੍ਰਾਂਜੀਸ਼ਨ ਐਡਵਾਈਜ਼ਰੀ ਕੌਂਸਲ ਵਿਚ ਸ਼ਾਮਿਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਉਹ ਇਕਲੌਤੇ ਪੰਜਾਬੀ ਸਿੱਖ ਕੌਸਲ ਹਨ। ਜਿਸ ਨਾਲ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਚਮਕਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਕਰਮਜੀਤ ਸਿੰਘ ਨੇ ਇਸ ਨਿਯੁਕਤੀ ਨੂੰ ਸਿਰਫ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਵਿਅਕਤੀਗਤ ਕਾਮਯਾਬੀ ਹੀ ਨਹੀਂ, ਸਗੋਂ ਸਮੂਹ ਪੰਜਾਬੀਆਂ ਅਤੇ ਭਾਰਤੀ ਡਾਇਸਪੋਰਾ ਦੀ ਕਾਰਜਸ਼ੀਲਤਾ ਤੇ ਕਾਬਲੀਆਤ ਦਾ ਵਿਸ਼ਵ ਪੱਧਰੀ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਹੈ।ਇਹ ਕੌਂਸਲ ਗਵਰਨਰ-ਇਲੈਕਟ ਮਿਕੀ ਸ਼ੈਰਿਲ ਵੱਲੋਂ ਬਣਾਈ ਗਈ ਹੈ ਜਿਸ ਕੋਲੋਂ ਉਹ ਅਧਿਕਾਰਕ ਤੌਰ ’ਤੇ ਸੂਬੇ ਦੀ ਨੀਤੀ, ਪ੍ਰਸ਼ਾਸਨਕ ਤਰਜੀਹਾਂ ਅਤੇ ਸਰਕਾਰੀ ਢਾਂਚੇ ਨੂੰ ਨਵਾਂ ਰੂਪ ਦੇਣ ਲਈ ਤਜਰਬੇਕਾਰ ਵਿਅਕਤੀਆਂ ਤੋਂ ਸਲਾਹ ਪ੍ਰਾਪਤ ਕਰੇਗੀ। ਇਸ ਪੱਧਰ ਦੀ ਨੀਤੀ ਨਿਰਮਾਣ ਕੌਂਸਲ ਵਿੱਚ ਇੱਕ ਜੀਐਨਡੀਯੂ ਗ੍ਰੈਜੂਏਟ ਦੀ ਨਿਯੁਕਤੀ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਪਹੁੰਚ ਦਾ ਸਾਫ਼ ਸਬੂਤ ਹੈ। ਅਟਾਰਨੀ ਸ੍ਰ ਜਸਪ੍ਰੀਤ ਸਿੰਘ ਦੀ ਨਿਯੁਕਤੀ ਉਹਨਾਂ ਦੀ ਕਾਨੂੰਨੀ ਮੁਹਾਰਤ, ਸਮਾਜਿਕ ਭਾਗੀਦਾਰੀ ਅਤੇ ਅਮਰੀਕਾ ਵਿੱਚ ਕਮਿਊਨਿਟੀ ਲੀਡਰਸ਼ਿਪ ਵਜੋਂ ਸਪਸ਼ਟ ਮਾਣ ਹੈ।
ਨਿਊ ਜਰਸੀ ਅਮਰੀਕਾ ਦਾ ਉਹ ਸੂਬਾ ਹੈ ਜਿਸ ਵਿੱਚ ਦੁਨੀਆ ਦੇ ਕਈ ਪ੍ਰਸਿੱਧ ਅਕਾਦਮਿਕ ਅਤੇ ਖੋਜ ਕੇਂਦਰ ਸਥਿਤ ਹਨ, ਜਿਨ੍ਹਾਂ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਵੀ ਮੁੱਖ ਹੈ,ਜਿਥੇ ਮਹਾਨ ਵਿਗਿਆਨੀ ਐਲਬਰਟ ਆਈਨਸਟੀਨ ਤਕ ਰਹੇ ਅਤੇ ਇਸ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਰ ਯੂਨੀਵਰਸਿਟੀਆਂ ਨਾਲ ਖੋਜ ਦੇ ਪੱਧਰ ਤੇ ਸਬੰਧ ਵਧਣ ਦੀ ਸੰਭਾਵਨਾ ਹੈ। ਯੂਨੀਵਰਸਿਟੀਆਂ ਦੇ ਨਾਲ ਨਾਲ ਖੋਜ
ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸ੍ਰ ਜਸਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸਾਡੇ ਵਿਦਿਆਰਥੀ ਅਟਾਰਨੀ ਸ੍ਰ ਜਸਪ੍ਰੀਤ ਸਿੰਘ ਦੀ ਅਮਰੀਕਾ ਦੀ ਆਉਣ ਵਾਲੇ ਪ੍ਰਸ਼ਾਸ਼ਨ ਵਿੱਚ ਇਕਲੌਤੇ ਸਿੱਖ ਵਜੋਂ ਕੌਂਸਲ ਵਿਚ ਨਿਯੁਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਧਦੀ ਵਿਸ਼ਵ ਪਹੁੰਚ ਅਤੇ ਇਮਾਨਦਾਰੀ ਨਾਲ ਲੀਡਰਸ਼ਿਪ ਪੈਦਾ ਕਰਨ ਦੀ ਯੋਗਤਾ ਦਾ ਪ੍ਰਮਾਣ ਹੈ।ਉਹਨਾਂ ਨੇ ਕਿਹਾ ਕਿ ਸ੍ਰ ਜਸਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਪੰਜਾਬੀ ਨੌਜਵਾਨਾਂ ਅਤੇ ਖ਼ਾਸ ਤੌਰ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲੀਡਰਸ਼ਿਪ ਭੂਮਿਕਾਵਾਂ ਨਿਭਾਉਣ ਲਈ ਪ੍ਰੇਰਿਤ ਕਰੇਗੀ।