ਭਾਰਤ ਦੇ ਚੀਫ਼ ਜਸਟਿਸ ਵੱਲੋਂ "ਗੁਰੂ ਤੇਗ਼ ਬਹਾਦਰ ਸਾਹਿਬ ਦਾ ਰੂਹਾਨੀ ਸਫ਼ਰ" ਕਿਤਾਬ ਦੇ ਲੇਖਕ ਹਰਪ੍ਰੀਤ ਸੰਧੂ ਦਾ ਵਿਸ਼ੇਸ਼ ਸਰਟੀਫ਼ਿਕੇਟ ਨਾਲ ਸਨਮਾਨ
ਨਵੀਂ ਦਿੱਲੀ, 26 ਨਵੰਬਰ 2025- ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਸ੍ਰੀ ਸੂਰਿਆ ਕਾਂਤ ਵੱਲੋਂ ਅੱਜ ਸੁਪਰੀਮ ਕੋਰਟ, ਨਵੀਂ ਦਿੱਲੀ ਵਿਖੇ ਸੰਵਿਧਾਨ ਦਿਵਸ ਸਮਾਗਮ ਮੌਕੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ, ਜਿਨ੍ਹਾਂ ਨੇ "ਗੁਰੂ ਤੇਗ਼ ਬਹਾਦਰ ਸਾਹਿਬ ਦਾ ਰੂਹਾਨੀ ਸਫ਼ਰ" ਕਿਤਾਬ ਦੇ ਲੇਖਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਨੂੰ ਵਿਸ਼ੇਸ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਮੌਕੇ ਭਾਰਤ ਦੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬਾਨ, ਪ੍ਰਧਾਨ ਐਸ.ਸੀ.ਬੀ.ਏ. ਵੀ ਮੌਜੂਦ ਸਨ।