ਮਾਮਲਾ ਕਾਂਗਰਸੀ ਆਗੂ ਦੀ ਦੁਕਾਨ ਦੇ ਬਾਹਰ ਗੋਲੀਆਂ ਚੱਲਣ ਦਾ , ਸੀਸੀਟੀਵੀ ਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ , 22 ਨਵੰਬਰ 2025 :
ਬੀਤੀ ਸ਼ਾਮ ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਜਲੰਧਰ ਰੋਡ ਤੇ ਕਾਂਗਰਸੀ ਲੀਡਰ ਗੌਤਮ ਗੁੱਡੂ ਸੇਠ ਦੀ ਮੋਬਾਈਲ ਦੀ ਦੁਕਾਨ ਤੇ ਗੋਲੀ ਚੱਲੀ ਸੀ ਜਿਸ ਮਗਰੋਂ ਅੱਜ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਪਹੁੰਚੇ ਜਿੰਨ੍ਹਾਂ ਨੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਦੇ ਨਾਲ ਹੋਰ ਵੀ ਕਈ ਪੁਲਿਸ ਦੇ ਅਧਿਕਾਰੀ ਮੌਜੂਦ ਰਹੇ।
ਗੱਲਬਾਤ ਦੌਰਾਨ ਐਸਐਸਪੀ ਨੇ ਕਿਹਾ ਕਿ ਅਸੀਂ ਗੁੱਡੂ ਸੇਠ ਨੂੰ ਸਿਕਿਉਰਟੀ ਮੁਹਈਆ ਕਰਵਾ ਦਿੱਤੀ ਹੈ ।ਮੈਂ ਕੱਲ ਹੀ ਆਪਣਾ ਚਾਰਜ ਲਿਆ ਹੈ । ਪਤਾ ਚਲਿਆ ਹੈ ਕਿ ਇਹਨਾਂ ਨੂੰ ਫਰੋਤੀ ਦੀਆਂ ਕਾਲਸ ਆ ਰਹੀਆਂ ਸੀਂ , ਗੋਲੀ ਚੱਲਣ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਸਿਕਿਉਰਟੀ ਦੇ ਦਿੱਤੀ ਗਈ ਹੈ। ਬਹੁਤ ਜਲਦ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਕਿਉਂਕਿ ਸਾਡੀਆਂ ਵੱਖ-ਵੱਖ ਟੀਮਾਂ ਜੋ ਨੇ ਉਹ ਕੰਮ ਕਰ ਰਹੀਆਂ ਹਨ।
ਦੂਸਰੇ ਪਾਸੇ ਕਾਂਗਰਸੀ ਲੀਡਰ ਗੁੱਡੂ ਸੇਠ ਨੇ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ ਕਿ ਐਸਐਸਪੀ ਬਟਾਲਾ ਇਹਨਾਂ ਦੋਸ਼ੀਆਂ ਨੂੰ ਜਲਦ ਗਿਰਫਤਾਰ ਕਰਨਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿਉਂਕਿ ਐਸਐਸਪੀ ਬਟਾਲਾ ਨੇ ਪਹਿਲਾਂ ਵੀ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਸੀ।