ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ "ਮੁਕਤਾਮਣੀ ਜੀਵਨ ਸੂਤਰ" ਲੋਕ ਅਰਪਣ ਕੀਤੀ
ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਿਲ, ਨੈਸ਼ਨਲ ਅਵਾਰਡੀ ਡਾਕਟਰ ਪਰਮਜੀਤ ਸਿੰਘ ਕਲਸੀ ਨੇ ਸਮਾਗਮ ਦੀ ਕੀਤੀ ਪ੍ਰਧਾਨਗੀ
ਰੋਹਿਤ ਗੁਪਤਾ
ਗੁਰਦਾਸਪੁਰ 13 ਨਵੰਬਰ 2025 : ਵਿਸ਼ਵ ਵਿਰਾਸਤੀ ਸੱਭਿਆਚਾਰਕ ਅਤੇ ਪੰਜਾਬੀ ਮਾਂ ਬੋਲੀ ਅਕਾਦਮੀ ਵੱਲੋਂ ਸ਼ਿਵਾਲਿਕ ਕਾਲਜ, ਗੁਰਦਾਸਪੁਰ ਵਿਖੇ ਉੱਘੀ ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਦੀ ਪੁਸਤਕ "ਮੁਕਤਾਮਣੀ ਜੀਵਨ ਸੂਤਰ" ਲੋਕ-ਅਰਪਣ ਕੀਤੀ ਗਈ। ਇਸ ਪੁਸਤਕ ਲੋਕ ਅਰਪਣ ਅਤੇ ਪੁਸਤਕ ਚਰਚਾ ਸਮਾਰੋਹ ਵਿੱਚ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਪੀਈਐਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਨਿਲ ਕੁਮਾਰ ਸ਼ਰਮਾ, ਈ.ਓ. ਨਗਰ ਕੌਂਸਲ ਤਲਵਾੜਾ ਬ੍ਰਿਜਮੋਹਨ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਸਤਵਿੰਦਰ ਸਿੰਘ ਵਿਸ਼ੇਸ਼ ਮਹਿਮਾਨਾ ਵਜੋਂ ਸ਼ਾਮਿਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਸਟੇਟ ਤੇ ਨੈਸ਼ਨਲ ਐਵਾਰਡੀ ਡਾਕਟਰ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ (ਸਾਬਕਾ), ਗੁਰਦਾਸਪੁਰ ਤੇ ਅੰਮ੍ਰਿਤਸਰ ਨੇ ਕੀਤੀ। ਮੁਖ ਵਕਤਾ ਦੇ ਰੂਪ ਵਿੱਚ ਹਿੰਦੀ ਲੈਕਚਰਰ ਮਧੂ ਬਲਗੋਤਰਾ ਸ਼ਾਮਿਲ ਹੋਏ।
ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪ੍ਰਧਾਨਗੀ ਕਰ ਰਹੇ ਵਿਦਵਾਨਾਂ ਨੇ ਇਸ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਿਕਾ ਮੁਕਤਾ ਸ਼ਰਮਾ ਤ੍ਰਿਪਾਠੀ ਵੱਲੋਂ ਲਿਖੀ ਪੁਸਤਕ ਵਿੱਚ ਬਹੁਤ ਹੀ ਸੁਲਝੇ ਵਿਚਾਰ ਪੇਸ਼ ਕੀਤੇ ਹਨ, ਜੋ ਸਮਾਜ ਨਾਲ ਵਿਚਾਰਾਤਮਕ ਸਾਂਝ ਪਾਉਂਦੇ ਹੋਏ ਸਾਕਰਾਤਮਕ ਸੇਧ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਵਿੱਤਰੀ ਵੱਲੋਂ ਪਾਠਕਾਂ ਨੂੰ ਜੋ ਆਪਣੇ ਸ਼ਬਦਾਂ ਨਾਲ ਜੋੜਨ ਦਾ ਯਤਨ ਕੀਤਾ ਹੈ, ਉਹ ਕਾਬਲੇ ਤਾਰੀਫ਼ ਹੈ। ਉਨ੍ਹਾਂ ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਇਹ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਸਮਾਗਮ ਦੀ ਸਾਰੀ ਰੂਪ-ਰੇਖਾ ਦਾ ਸੰਚਾਲਨ ਮਾਲਤੀ ਗਿਆਨਪੀਠ ਪੁਰਸਕਾਰ ਵਿਜੇਤਾ ਅਤੇ ਸਟੇਟ ਐਵਾਰਡੀ ਗੁਰਮੀਤ ਸਿੰਘ ਭੋਮਾ ਵੱਲੋਂ ਕੀਤਾ ਗਿਆ। ਲੇਖਕਾ ਮੁਕਤਾ ਸ਼ਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨਾ ਅਤੇ ਪ੍ਰਧਾਨਗੀ ਮੰਡਲ ਦਾ ਸਨਮਾਨ ਲੋਈ ਤੇ ਸਨਮਾਨ ਚਿੰਨ੍ਹ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਹਿਤਕਾਰਾਂ , ਪਾਠਕਾਂ ਤੇ ਵਿਦਿਆਰਥੀਆਂ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਕਵਿੱਤਰੀ ਮੁਕਤਾ ਸ਼ਰਮਾ ਤ੍ਰਿਪਾਠੀ ਵੱਲੋਂ ਹਾਜ਼ਰ ਸਾਹਿਤਕਾਰਾਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਮਸ਼ਹੂਰ ਵਿਅੰਗ ਕਵੀ ਵਰਿੰਦਰ ਜਟਵਾਨੀ ਲੁਧਿਆਣਾ, ਸੁਖਬੀਰ ਕੌਰ ਰਿਟਾਇਰਡ ਹਿੰਦੀ ਅਧਿਆਪਿਕਾ, ਭਲਿੰਦਰ ਸਿੰਘ, ਸ਼੍ਰੀ ਸ਼ਿਵ ਕੁਮਾਰ ਤ੍ਰਿਪਾਠੀ, ਸ਼੍ਰੀ ਬ੍ਰਿਜ ਮੋਹਨ ਈ.ਓ. ਤਲਵਾੜਾ, ਸ਼੍ਰੀ ਨਰਿੰਦਰ ਤ੍ਰਿਪਾਠੀ, ਬੇਟੀਆਂ ਸਾਧਿਆ, ਸਾਨਿਆ, ਨੀਤੂ ਮੈਮ, ਗੁਰਵਿੰਦਰ ਸਿੰਘ, ਰਾਜੇਸ਼ ਸੋਨੀ ਸਰ, ਅੰਮ੍ਰਿਤ ਸੇਠੀ ਮੈਮ, ਅੰਕਿਤਾ ਸ਼ਰਮਾ, ਮਨਜੀਤ ਕੌਰ, ਰਮਨਦੀਪ ਕੌਰ, ਸੰਦੀਪ ਸਲਹੋਤਰਾ ਸੀਨੀਅਰ ਲਾਇਬ੍ਰੇਰੀਅਨ, ਰਾਕੇਸ਼ ਕਲਰਕ, ਤੁਸ਼ਾਰ ਅਤੇ ਦਾਨਵੀਰ ਵਿਦਿਆਰਥੀਆਦਿ ਹਾਜ਼ਰ ਸਨ।