ਅਸਲਾ ਬਰਾਮਦੀ ਲਈ ਲੈ ਕੇ ਜਾ ਰਹੇ ਗੈਂਗਸਟਰ ਨੇ ਪੁਲਿਸ ਪਾਰਟੀ ਤੇ ਚਲਾਈ ਗੋਲੀ
ਜਵਾਬੀ ਫਾਇਰਿੰਗ ਵਿੱਚ ਗੈਂਗਸਟਰ ਹੋਇਆ ਜਖਮੀ
ਰੋਹਿਤ ਗੁਪਤਾ
ਬਟਾਲਾ 13 ਨਵੰਬਰ
ਪੁਲਿਸ ਥਾਣਾ ਸੇਖਵਾਂ ਵਲੋ ਗ੍ਰਿਫਤਾਰ ਕੀਤੇ ਗਏ ਇਕ ਨੌਜਵਾਨ ਵਿਜੇ ਕੋਲੋ ਇਕ ਪਿਸਟਲ ਬਰਾਮਦ ਹੋਇਆ ਸੀ ਉਸ ਨੇ ਪੁੱਛਗਿੱਛ ਚ ਦੱਸਿਆ ਕਿ ਉਸ ਦੇ ਸੰਬੰਧ ਮਲਕੀਤ ਸਿੰਘ ਨਾਲ ਹਨ ਅਤੇ ਉਹ ਵਿਦੇਸ਼ ਚ ਬੈਠੇ ਗੈਂਗਸਟਰ ਅੰਮ੍ਰਿਤ ਦਾਲਮ ਜੋ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹਨ ਅਤੇ ਬਰਾਮਦ ਹੋਇਆ ਪਿਸਤਲ ਵਿਜੇ ਮਸੀਹ ਵੱਲੋਂ ਮਲਕੀਤ ਸਿੰਘ ਕੋਲੋ ਹੀ ਲਿਆ ਗਿਆ ਹੈ । ਡੀ ਐੱਸ ਪੀ ਬਟਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਦਸਿਆ ਕਿ ਉਸ ਕੋਲ ਇਕ ਪਿਸਟਲ ਹੈ ਜਿਸ ਦੀ ਰਿਕਵਰੀ ਲਈ ਪਿੰਡ ਕਲੇਰ ਕਲਾ ਨਹਿਰ ਕੰਢੇ ਮਲਕੀਤ ਨੂੰ ਲਿਆਂਦਾ ਤਾਂ ਉਸ ਨੇ ਪਿਸਟਲ ਕੱਢ ਪੁਲਿਸ ਤੇ ਦੋ ਫਾਇਰ ਕੀਤੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਪੁਲਿਸ ਨੇ ਵੀ ਜਵਾਬੀ ਫਾਇਰ ਗਿਆ । ਜੋ ਮਲਕੀਤ ਸਿੰਘ ਦੇ ਲੱਗਿਆ ਤੇ ਉਹ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ । ਡੀ ਐੱਸ ਪੀ ਨੇ ਦੱਸਿਆ ਕਿ ਮਲਕੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਕਈ ਫਿਰੌਤੀ ਅਤੇ ਫਾਇਰਿੰਗ ਦੀਆ ਵਾਰਦਾਤਾਂ ਦੇ ਮਾਮਲੇ ਦਰਜ ਹਨ ਅਤੇ ਇਹ ਜੱਗੂ ਭਗਵਾਨਪੁਰੀਆ ਅਤੇ ਉਸਦੇ ਸਾਥੀ ਅੰਮ੍ਰਿਤ ਦਾਲਮ ਜੋ ਵਿਦੇਸ਼ ਚ ਬੈਠ ਇਹ ਵਾਰਦਾਤਾ ਨੂੰ ਅੰਜਾਮ ਦੇਂਦੇ ਹੈ ਨਾਲ ਸਿੱਧੇ ਸੰਪਰਕ ਵਿੱਚ ਹੈ । ਉੱਥੇ ਹੀ ਫੋਰੇਂਸਿਕ ਟੀਮਾ ਅਤੇ ਪੁਲਿਸ ਵਲੋ ਅਗਲੀ ਜਾਂਚ ਕੀਤੀ ਜਾ ਰਹੀ ਹੈ ।