ਭਾਰਤ ਨੇ ਜਿੱਤਿਆ ਪਹਿਲਾ ICC ਮਹਿਲਾ ਕ੍ਰਿਕਟ ਵਰਲਡ ਕਪ, ਫਾਈਨਲ ਵਿੱਚ ਦੱਖਣੀ ਅਫਰੀਕਾ 'ਤੇ 52 ਰਨਾਂ ਨਾਲ ਜਿੱਤ
ਬਾਬੂਸ਼ਾਹੀ ਨੈਟਵਰਕ
ਨਵੀ ਮੁੰਬਈ, 2 ਨਵੰਬਰ 2025: ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਨੇ ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕਪ ਦਾ ਖਿਤਾਬ ਪਹਿਲੀ ਵਾਰ ਜਿੱਤ ਲਿਆ ਹੈ। ਫਾਈਨਲ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਰਨਾਂ ਨਾਲ ਹਰਾਇਆ। ਇਹ ਮੈਚ ਡੀ.ਵਾਈ. ਪਾਟਿਲ ਸਟੇਡਿਯਮ, ਨਵੀ ਮੁੰਬਈ 'ਚ ਖੇਡਿਆ ਗਿਆ।
ਸ਼ਫਾਲੀ ਵਰਮਾ ਨੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕੀਤਾ — 87 ਰਨ ਬਣਾਏ ਅਤੇ 2 ਵਿਕਟਾਂ ਵੀ ਲੈਈਆਂ। ਦੀਪਤੀ ਸ਼ਰਮਾ ਨੇ ਗੇਂਦਬਾਜ਼ੀ 'ਚ ਕਮਾਲ ਦਿਖਾਉਂਦੇ ਹੋਏ 5 ਵਿਕਟਾਂ 39 ਰਨਾਂ ਦੇ ਬਦਲੇ ਲੈ ਕੇ ਅਫਰੀਕਾ ਨੂੰ 246 ਰਨਾਂ ਤੱਕ ਹੀ ਸੀਮਿਤ ਕਰ ਦਿੱਤਾ।
ਸ਼ਫਾਲੀ ਵਰਮਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਭਾਰਤ ਨੇ 1982 ਦੇ ਰਨਰ-ਅਪ ਦੇ ਬਾਅਦ ਪਹਿਲੀ ਵਾਰ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਰਚਿਆ।