ਮਾਨਸਾ ਗੋਲੀ ਕਾਂਡ: ਸੰਘਰਸ਼ ਜਾਰੀ ਰੱਖਣ ਅਤੇ ਰੋਸ ਮਾਰਚ ਕਰਨ ਦਾ ਐਲਾਨ
ਅਸ਼ੋਕ ਵਰਮਾ
ਮਾਨਸਾ, 1 ਨਵੰਬਰ 2025: ਪੁਲਿਸ ਪ੍ਰਸ਼ਾਸਨ ਵਲੋਂ ਬੀਤੇ ਕੱਲ੍ਹ ਮਾਨਸਾ ਗੋਲੀ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਡਰਾਮਾ ਕਰਾਰ ਦਿੰਦਿਆਂ ਇਸਨੂੰ ਕਾਰਵਾਈ ਨੂੰ ਮੁੱਢੋਂ ਰੱਦ ਕੀਤਾ ਅਤੇ ਪੁਲਿਸ ਪ੍ਰਤੀ ਨਿਰਾਸ਼ਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿੰਨਾਂ ਚਿਰ ਇਸ ਘਟਨਾ ਨੂੰ ਅੰਜਾਮ ਤੱਕ ਨਹੀਂ ਲਿਜਾਇਆ ਜਾਂਦਾ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਬਾਦਸਤੂਰ ਜਾਰੀ ਰਹੇਗਾ।
ਸੰਘਰਸ਼ ਕਮੇਟੀ ਦੇ ਤੈਅ ਸ਼ੁਦਾ ਪ੍ਰੋਗਰਾਮ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਜਮਹੂਰੀ ਸੰਸਥਾਵਾਂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਬਾਰਾਂ ਹੱਟਾਂ ਚੌਕ ਮਾਨਸਾ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਵੀ ਕੀਤਾ।ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਕੋਸਦਿਆਂ ਪੁਰਜ਼ੋਰ ਸ਼ਬਦਾਂ' ਚ ਨਿਖੇਧੀ ਵੀ ਕੀਤੀ ਗਈ।
ਉਨ੍ਹਾਂ ਸੂਬੇ ਭਰ 'ਚ ਅਮਨ ਕਾਨੂੰਨ ਦੀ ਸਥਿਤੀ, ਫ਼ਿਰੌਤੀਆਂ, ਨਸ਼ਿਆਂ, ਗੈਂਗਸਟਰਵਾਦ, ਲੁੱਟਾਂ ਖੋਹਾਂ ਅਤੇ ਦਿਨ ਦਿਹਾੜੇ ਹੋ ਰਹੇ ਕਤਲਾਂ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਵੀ ਠਹਿਰਾਇਆ। ਇਸ ਸਮੇਂ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਆਉਣ ਵਾਲੀ ਅੱਠ ਨਵੰਬਰ ਨੂੰ ਜ਼ਬਰਦਸਤ ਰੋਸ ਮਾਰਚ ਕੱਢਿਆ ਜਾਏਗਾ।
ਅੱਜ ਦੇ ਇਸ ਪ੍ਰੋਗਰਾਮ ਦੀ ਅਗਵਾਈ ਆਰ ਟੀ ਆਈ, ਕਾਰਕੁੰਨ ਮਾਨਕ ਗੋਇਲ,ਮਨੀਸ਼ ਬੱਬੀ ਦਾਨੇਵਾਲੀਆ, ਬਲਜੀਤ ਸ਼ਰਮਾ,ਸੁਮੀਤ ਛਾਬੜਾ ,ਸੁਰੇਸ਼ ਨੰਦ ਗੜੀਆ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਖਵਿੰਦਰ ਸਿੰਘ ਔਲਖ, ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ ,ਧੰਨਾ ਮੱਲ ਗੋਇਲ, ਜਤਿੰਦਰ ਆਗਰਾ,ਗੁਰਲਾਭ ਸਿੰਘ ਮਾਹਲ ਹਰਵਿੰਦਰ ਭਾਰਦਵਾਜ, ਸਤੀਸ਼ ਗੋਇਲ ,ਚਮਕੌਰ ਸਿੰਘ ਮੂਸਾ, ਬਲਵਿੰਦਰ ਘਰਾਗਣਾਂ ਆਦਿ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ।
ਇਸ ਮੌਕੇ ਪਟਿਆਲਾ ਤੋਂ ਸਾਂਸਦ ਡਾ.ਧਰਮਵੀਰ ਗਾਂਧੀ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਆਦਿ ਵੀ ਰੋਸ ਧਰਨੇ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨ ਲਈ ਪਹੁੰਚੇ। ਆਗੂਆਂ ਵੱਲੋਂ ਸਮੁੱਚੀਆਂ ਸੰਸਥਾਵਾਂ, ਰਾਜਨੀਤਕ ਪਾਰਟੀਆਂ, ਪ੍ਰੈਸ ਦੇ ਸਮੂਹ ਸਾਥੀਆਂ ਅਤੇ ਆਮ ਲੋਕਾਂ ਤੋਂ ਇਲਾਵਾ ਸ਼ਹਿਰੀਆਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਸਮੇਂ ਵੱਖ ਵੱਖ ਸੰਸਥਾਵਾਂ ਦੇ ਆਗੂ ਡਾ. ਸੁਖਵਿੰਦਰ ਸਿੰਘ ਔਲਖ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਅਮਰੀਕ ਸਿੰਘ ਫਫੜੇ, ਬੋਘ ਸਿੰਘ ਮਾਨਸਾ,ਗੁਰਪ੍ਰੀਤ ਵਿੱਕੀ,ਵਿਕਰਮ ਮੋਫ਼ਰ ,ਨਿਰਮਲ ਸਿੰਘ ਝੰਡੂਕੇ, ਮਨਦੀਪ ਸਿੰਘ ਗੋਰਾ, ਆਤਮਾ ਸਿੰਘ ਪਮਾਰ, ਬਲਕਰਨ ਬੱਲੀ , ਰਮੇਸ ਕੁਮਾਰ ਟੋਨੀ, ਮਨਜੀਤ ਸਿੰਘ ਮੀਹਾਂ, ਅਰਵਿੰਦਰ ਕੌਰ , ਪ੍ਰਦੀਪ ਗੁਰੂ , ਇੰਦਰਜੀਤ ਮੁਨਸ਼ੀ, ਰਤਨ ਭੋਲਾ , ਗੁਰਪ੍ਰੀਤ ਭੈਣੀ ਬਾਘਾ,ਘਣੀਛਾਮ ਨਿੱਕੂ, ਮੇਜਰ ਸਿੰਘ ਦੁਲੋਵਾਲ ਵੀ ਮੌਜੂਦ ਸਨ।