ਵਿਧਾਇਕਾ ਮਾਣੂੰਕੇ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਨਸ਼ਿਆਂ ਵਿਰੁੱਧ ਵਿਸ਼ਾਲ ਪੈਦਲ ਮਾਰਚ
ਸਕੂਲੀ ਬੱਚਿਆਂ ਤੇ ਲੋਕਾਂ ਨੂੰ ਨਸ਼ੇ ਨਾ ਕਰਨ ਸਬੰਧੀ ਚੁਕਾਈ ਸੌਂਹੁ
ਜਗਰਾਓਂ – (ਦੀਪਕ ਜੈਨ)
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਪੁਲਿਸ ਤੇ ਪ੍ਰਸ਼ਸ਼ਨਿਕ ਅਧਿਕਾਰੀਆਂ ਸਮੇਤ ਜਗਰਾਉਂ ਦੇ ਮੇਨ ਬੱਸ ਸਟੈਂਡ ਚੌਂਕ ਤੋਂ ਲਾਲਾ ਲਾਜਪਤ ਰਾਏ ਪਾਰਕ ਤੱਕ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਲਈ ਵਿਸ਼ਾਲ ਪੈਦਲ ਮਾਰਚ ਕੀਤਾ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ, ਵਲੰਟੀਅਰ, ਸਕੂਲੀ ਬੱਚੇ ਅਤੇ ਜਨਤਕ ਜੱਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਪੈਦਲ ਮਾਰਚ ਦੌਰਾਨ ਸਕੂਲੀ ਬੱਚਿਆਂ ਦੇ ਹੱਥਾਂ ਵਿੱਚ ਫੜੀਆਂ 'ਨਸ਼ਿਆਂ ਵਿਰੁੱਧ' ਜਾਗ੍ਰਿਤ ਕਰਦੀਆਂ ਤਖਤੀਆਂ ਲੋਕਾਂ ਦਾ ਧਿਆਨ ਕੇਂਦਰਿਤ ਕਰ ਰਹੀਆਂ ਸਨ ਅਤੇ ਮਾਰਚ ਦੌਰਾਨ 'ਨਸ਼ਿਆਂ ਵਿਰੁੱਧ' ਲੱਗ ਰਹੇ ਨਾਹਰੇ ਚੰਗੇ ਭਵਿੱਖ ਦਾ ਸੁਨੇਹਾਂ ਦੇ ਰਹੇ ਸਨ।
ਜਿਉਂ ਹੀ ਇਹ ਪੈਦਲ ਮਾਰਚ ਕਮੇਟੀ ਪਾਰਕ ਕੋਲ ਪਹੁੰਚਿਆ ਤਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਦੇ ਬਾਲਾ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਬੁੱਤ ਅੱਗੇ ਨਮਨ ਹੋਣ ਉਪਰੰਤ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੂੰ 'ਨਸ਼ਿਆਂ ਵਿਰੁੱਧ' ਅਤੇ 'ਨਸ਼ਿਆਂ ਦੇ ਖਾਤਮੇ' ਲਈ ਸੌਂਹੁ ਚੁਕਾਈ ਗਈ ਅਤੇ ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਮੌਕੇ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਣਾ ਸ਼ੁਰੂ ਹੋਇਆ ਅਤੇ ਨਸ਼ਿਆਂ ਦੇ ਹੜ੍ਹ ਵਿੱਚ ਲੋਕਾਂ ਦੇ ਨੌਜੁਆਨ ਧੀਆਂ-ਪੁੱਤ ਰੁੜ ਗਏ। ਪਰੰਤੂ ਅਕਾਲੀ-ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਨਾਮ ਉਪਰ 'ਸ੍ਰੀ ਗੁਟਕਾ ਸਾਹਿਬ' ਜੀ ਦੀਆਂ ਝੂਠੀਆਂ ਸੌਂਹਾਂ ਖਾਕੇ ਕੇਵਲ ਵੋਟਾਂ ਲੈਣ ਲਈ ਗੁੰਮਰਾਹ ਕਰਦੇ ਰਹੇ। ਉਹਨਾਂ ਆਖਿਆ ਕਿ ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣੀ ਹੈ, ਉਸੇ ਸਮੇਂ ਤੋਂ ਹੀ ਨਸ਼ਿਆਂ ਦੇ ਖਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਡੇ ਸਮੱਗਲਰਾਂ ਨੂੰ ਵੀ ਜ਼ੇਲਾਂ ਵਿੱਚ ਡੱਕਿਆ ਗਿਆ ਹੈ। ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਪਰ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ, ਐਸ.ਡੀ.ਐਮ. ਉਪਿੰਦਰਜੀਤ ਕੌਰ, ਡੀ.ਐਸ.ਪੀ.ਜਸਵਿੰਦਰ ਸਿੰਘ ਢੀਂਡਸਾ, ਜ਼ਿਲ੍ਹਾ ਕੋਆਰਡੀਨੇਟਰ ਮਨਜੀਤ ਸਿੰਘ ਰਾਏਕੋਟ, ਕੋਆਰਡੀਨੇਟਰ ਵਿਕਰਮਜੀਤ ਸਿੰਘ ਥਿੰਦ, ਮਾ.ਪਰਮਿੰਦਰ ਸਿੰਘ ਖਹਿਰਾ, ਧਰਮਿੰਦਰ ਸਿੰਘ ਧਾਲੀਵਾਲ, ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ, ਕ੍ਰਿਸ਼ਨ ਕੁਮਾਰ ਸੁਭਾਸ਼, ਗੋਪੀ ਸ਼ਰਮਾਂ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਕੰਵਰਪਾਲ ਸਿੰਘ, ਕਰਮਜੀਤ ਕੈਂਥ, ਸਾਜਨ ਮਲਹੋਤਰਾ, ਪੰਚ ਜਗਸੀਰ ਸਿੰਘ ਗਾਲਿਬ, ਸਾਬਕਾ ਸਰਪੰਚ ਬਲਦੇਵ ਸਿੰਘ ਅਮਰਗੜ੍ਹ ਕਲੇਰ, ਡਾ.ਜਸਵਿੰਦਰ ਸਿੰਘ ਲੋਪੋ, ਜਿੰਮੀ ਕੋਠੇ ਸ਼ੇਰਜੰਗ, ਜਰਨੈਲ ਸਿੰਘ ਮਲਕ, ਬਲਦੇਵ ਸਿੰਘ ਬਰਸਾਲ, ਸੁਖਵੀਰ ਸਿੰਘ ਪੱਤੀ ਮੁਲਤਾਨੀ, ਸ਼ਿੰਦਰਪਾਲ ਸਿੰਘ ਪਰਜੀਆਂ ਕਲਾਂ, ਜਸਵੀਰ ਸਿੰਘ ਪਰਜੀਆਂ ਬਿਹਾਰੀਪੁਰ, ਤਰਸੇਮ ਸਿੰਘ ਅਲੀਗੜ, ਸਰਪੰਚ ਮਨਦੀਪ ਸਿੰਘ ਮੀਰਪੁਰ, ਸ਼ਮਸ਼ੇਰ ਸਿੰਘ ਗਿੱਦੜਵਿੰਡੀ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਹਰਦੀਪ ਸਿੰਘ ਬਰਸਾਲ, ਗੁਰਦੇਵ ਸਿੰਘ ਬਾਰਦੇਕੇ, ਐਡਵੋਕੇਟ ਕਰਮ ਸਿੰਘ, ਸਰਪੰਚ ਬਿੰਦਰ ਸਿੰਘ ਬੁਜਰਗ, ਸਰਪੰਚ ਸੁਖਵਿੰਦਰ ਸਿੰਘ ਮਲਕ, ਗਿੰਨਾਂ ਜਗਰਾਉਂ, ਕੀਪ ਸ਼ੇਖਦੌਲਤ, ਜਨਪ੍ਰੀਤ ਸਿੰਘ, ਲਾਡੀ ਤੂਰ ਸ਼ੇਰਪੁਰਾ, ਡਾ.ਰਾਮਪ੍ਰਤਾਪ ਸਿੰਘ, ਪਾਲੀ ਕਾਉਂਕੇ ਆਦਿ ਵੀ ਹਾਜ਼ਰ ਸਨ।