ਰਨ ਫਾਰ ਫਨ ਪ੍ਰੋਗਰਾਮ ਤਹਿਤ ਦੌੜਦੇ ਬੱਚੇ
ਜਗਦੀਸ਼ ਥਿੰਦ
ਅਬੋਹਰ, 5 ਮਾਰਚ:
1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਜਸ਼ਨਾਂ ਦੇ 50 ਸਾਲ ਪੂਰੇ ਹੋਣ ਤੇ ਭਾਰਤੀ ਫੌਜ ਵੱਲੋਂ ਦੇਸ਼ ਵਾਸੀਆਂ ਨਾਲ ਮਿਲ ਕੇ ਇਸ ਸਾਲ ਨੂੰ ਗੋਲਡਨ ਜੁਬਲੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ , ਜਿਸ ਤਹਿਤ ਇਕ ਵਿਜੇ ਮਸ਼ਾਲ ਯਾਤਰਾ ਵੀ ਕੱਢੀ ਜਾ ਰਹੀ ਹੈ।
ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰਾਂ ਦੇ ਪਰਵਾਰਕ ਮੈਂਬਰ ਬਹਾਦਰ ਬੀਬੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ । ਤਸਵੀਰਾਂ : ਜਗਦੀਸ਼ ਥਿੰਦ
________________________________________
ਇਸ ਸਮੇਂ ਵਿਜੈ ਮਸ਼ਾਲ ਯਾਤਰਾ ਅਬੋਹਰ ਮਿਲਟਰੀ ਸਟੇਸ਼ਨ ਵਿਖੇ ਪੁੱਜੀ ਹੋਈ ਹੈ।
ਇਸੇ ਲੜੀ ਤਹਿਤ ਇੱਥੇ ਹੋਏ ਇਕ ਸਮਾਗਮ ਦੌਰਾਨ ਭਾਰਤੀ ਫੌਜ ਵੱਲੋਂ ਵੀਰ ਨਾਰੀਆਂ ਦਾ ਸਨਮਾਨ ਕੀਤਾ ਗਿਆ ਹੈ। ਫੌਜ ਵੱਲੋਂ ਆਪਣੇ ਸਾਬਕਾ ਫੌਜੀਆਂ ਦੀ ਹਾਜਰੀ ਵਿਚ ਇਹ ਸਨਮਾਨ ਕੀਤਾ ਗਿਆ।
ਇਸ ਤੋਂ ਬਿਨਾਂ ਮਿਲਟਰੀ ਸਟੇਸ਼ਨ ਵਿਚ ਫੌਜ ਵੱਲੋਂ ਵਿਜੇ ਮਸ਼ਾਲ ਮਾਰਚ ਕੀਤਾ ਗਿਆ ਅਤੇ ਰਨ ਫਾਰ ਫਨ ਦਾ ਆਯੋਜਨ ਕੀਤਾ ਗਿਆ , ਜਿਸ ਵਿਚ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ, 8 ਤੋਂ 15 ਸਾਲ ਅਤੇ 15 ਸਾਲ ਤੋਂ ਵੱਡੀ ਉਮਰ ਸ਼ੇ੍ਰਣੀ ਵਿਚ ਮਿਲਟਰੀ ਸਟੇਸ਼ਨ ਦੇ ਲੋਕਾਂ ਨੇ ਭਾਗ ਲਿਆ।
ਜਿਕਰਯੋਗ ਹੈ ਕਿ ਦੇਸ਼ ਦੀ ਜਿੱਤ ਦੀ ਖੁਸ਼ੀ ਵਿਚ ਚਾਰ ਵਿਜੇ ਮਸ਼ਾਲਾਂ ਦੇਸ਼ ਦੇ ਵੱਖ - ਵੱਖ ਕੋਨਿਆਂ ਵਿਚ ਭੇਜੀਆਂ ਗਈਆਂ ਹਨ ।
ਸਾਲ ਭਰ ਦੇਸ਼ ਦੇ ਵੱਖ - ਵੱਖ ਭਾਗਾਂ ਵਿਚ ਵਿਜੇ ਮਸ਼ਾਲ ਯਾਤਰਾ ਪੂਰੀ ਕਰਕੇ ਇਹ ਵਾਪਿਸ ਦਿੱਲੀ ਪੁੱਜਣਗੀਆਂ।
ਇਸ ਦਾ ਉਦੇਸ਼ ਆਪਣੀਆਂ ਬਹਾਦਰ ਫੌਜਾਂ ਦਾ ਸਤਿਕਾਰ, ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਅਤੇ ਸਾਡੀ ਨੌਜਵਾਨ ਪੀੜੀ ਨੂੰ ਫੌਜ ਵਿਚ ਜਾਣ ਲਈ ਪ੍ਰੇਰਿਤ ਕਰਨਾ ਹੈ।