ਸੀਨੀਅਰ ਪੱਤਰਕਾਰ ਨੇ ਦੋ ਵਿਧਾਇਕਾਂ ’ਤੇ ਲਾਏ ਗੰਭੀਰ ਦੋਸ਼, ਜਾਣੋ ਵਿਧਾਇਕਾਂ ਨੇ ਕੀ ਦਿੱਤਾ ਜਵਾਬ
ਚੰਡੀਗੜ੍ਹ, 28ਫਰਵਰੀ, 2021 ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਨੇ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਨਾਲ ਸੰਬੰਧਤ ਦੋਆਬਾ ਖੇਤਰ ਦੇ ਦੋ ਸੀਨੀਅਰ ਵਿਧਾਇਕਾਂ ਖਿਲਾਫ ਗੰਭੀਰ ਦੋਸ਼ ਲਗਾਏ ਹਨ ਤੇ ਕਿਹਾ ਹੈ ਕਿ ਇਹ ਦੋਵੇਂ ਵਿਧਾਇਕ ਉਹਨਾਂ ਨੂੰ ਜਾਨ ਤੋਂ ਮਰਵਾਉਣਾ ਚਾਹੁੰਦੇ ਹਨ। ਬਰਿਆਣਾ ਨੇ ਇਸ ਬਾਬਤ ਡੀ ਜੀ ਪੀ ਨੂੰ ਲੰਬੀ ਚੌੜੀ ਚਿੱਠੀ ਲਿਖੀਹੈ ਤੇ ਇਹ ਵੀ ਦੱਸਿਆ ਕਿ ਉਹਨਾਂ ਦੀ ਸੁਪਾਰੀ ਕਿਹੜੇ ਵਿਅਕਤੀਆਂ ਨੁੰ ਦਿੱਤੀਆਂ ਗਈਆਂ ਹਨ ਉਹਨਾਂ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਕੋਈ ਨੂਕਸਾਨ ਹੋਇਆ ਤਾਂ ਇਹਨਾਂ ਦੋਵਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਸੁਰੱਖਿਆ ਦੀ ਮੰਗ ਕਰਦਿਆਂ ਦੋਵਾਂ ਖਿਲਾਫ ਜਾਂਚ ਦੀ ਮੰਗ ਵੀ ਕੀਤੀ ਹੈ।
ਦੂਜੇ ਪਾਸੇ ਦੋਵੇਂ ਵਿਧਾਇਕਾਂ ਸੰਗਤ ਸਿੰਘ ਗਿਲਜ਼ੀਆਂ ਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਤੇ ਮਾਮਲੇ ਨਾਲ ਕੋਈ ਸਰੋਕਾਰ ਹੋਣ ਤੋਂ ਸਾਫ ਇਨਕਾਰ ਕੀਤਾ ਹੈ।
ਉਨ੍ਹਾਂ ਕਿਹਾ ਕੀ ਅਜਿਹੇ ਦੋਸ਼ ਬਿਲਕੁਲ ਬੇਤੁਕੇ ਅਤੇ ਝੂਠੇ ਹਨ । ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕ ਰਾਜੀ ਕਦਰਾਂ ਕੀਮਤਾਂ ਦੇ ਪੈਰੋਕਾਰ ਹਨ । ਅਜਿਹੀ ਕਾਰਵਾਈ ਬਾਰੇ ਕਦੇ ਸੋਚ ਵੀ ਨਹੀਂ ਸਕਦੇ. .