ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਕਰ ਰਹੀ ਹੈ ਬਾਬੇ ਨਾਨਕ ਦੀ ਸਿੱਖੀ ਦਾ ਵਧੀਆ ਪ੍ਰਚਾਰ
ਨਵਾਂਸ਼ਹਿਰ 25 ਜਨਵਰੀ 2021: ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਪਿਛਲੇ ਪੰਜ ਸਾਲਾਂ ਤੋਂ ਸੇਵਾ ਦੇ ਕਾਰਜਾਂ ਵਿੱਚ ਵਾਧਾ ਕਰਦਿਆਂ ਹੋਇਆ ਅੰਤਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਬਣਾ ਲਈ ਹੈ। ਜਿੱਥੇ ਸੁਸਾਇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਚੈਰੀਟੇਬਲ ਡਿਸਪੈਂਸਰੀ, ਚੈਰੀਟੇਬਲ ਦੰਦਾਂ ਦਾ ਕਲੀਨਿਕ, ਬਹੁਤ ਹੀ ਘੱਟ ਰੇਟਾਂ ਤੇ ਚੈਰੀਟੇਬਲ ਲੈਬੋਰਟਰੀ ਆਦਿ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉੱਥੇ ਬਾਰਾਂਦਰੀ ਗਾਰਡਨ ਦੇ ਨਜਦੀਕ ਬਾਬੇ ਨਾਨਕ ਦਾ ਹੱਟ ਤੇਰਾ-ਤੇਰਾ ਸਟਾਲ ਦੀ ਵੀ ਇਲਾਕੇ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਜਿੱਥੇ ਲੋੜਵੰਦਾਂ ਨੂੰ ਹਰ ਇੱਕ ਚੀਜ਼ ਸਿਰਫ਼ 13 ਰੁਪਏ ਵਿੱਚ ਦਿੱਤੀ ਜਾ ਰਹੀ ਹੈ। ਸੁਸਾਇਟੀ ਵੱਲੋਂ ਤੇਰਾ-ਤੇਰਾ ਸਟਾਲ ਵਿਖੇ *ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਨੋਖੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ* ਨੂੰ ਸਮਰਪਿਤ *ਤੇਰਾ-ਤੇਰਾ ਸਟਾਲ ਵਿਖੇ ਨਵਾਂ ਸਾਮਾਨ -ਜਿਸ ਵਿੱਚ , ਦੋ-ਦੋ ਹਜਾਰ ਦੇ ਸੂਟ ਅਤੇ ਕੋਟ-ਪੈਂਟਾਂ ਨੂੰ ਸਿਰਫ਼ 13 ਰੁਪਏ ਵਿੱਚ* ਲੋੜਵੰਦਾਂ ਨੂੰ ਦਿੱਤਾ ਗਿਆ। ਸੁਸਾਇਟੀ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਵੱਲੋਂ ਦੱਸਿਆ ਗਿਆ ਕਿ ਅੱਜ ਗੁਰਪੁਰਬ ਦੀ ਖੁਸ਼ੀ ਵਿੱਚ ਤੇਰਾ-ਤੇਰਾ ਸਟਾਲ ਵਿਖੇ ਨਵਾਂ ਸਾਮਾਨ ਵੰਡਿਆ ਗਿਆ ਲਗਭਗ 500 ਦੇ ਕਰੀਬ ਲੋੜਵੰਦਾਂ ਨੇ ਲਾਭ ਉਠਾਇਆ। ਉਹਨਾਂ ਦੱਸਿਆ ਕਿ ਅਰਦਾਸ ਉਪਰੰਤ ਸੰਗਤਾਂ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਉਪਰੰਤ ਸਿਰਫ਼ 13 ਰੁਪਏ ਵਿੱਚ ਨਵੇਂ ਕੰਬਲ, ਕੋਟ-ਪੈਂਟ, ਜੈਕਟਾਂ, ਕੋਟੀਆਂ, ਸ਼ਾਲ, ਅਤੇ ਸੂਟ* ਆਦਿ ਲੋੜਵੰਦਾਂ ਨੂੰ ਦਿੱਤੇ ਗਏ । ਉਤਸ਼ਾਹਿਤ ਸੰਗਤਾ ਬਾਬੇ ਨਾਨਕ ਦੇ ਗੁਣ ਗਾਉੰਦੀਆਂ ਨਹੀ ਸੀ ਥੱਕ ਰਹੀਆਂ। ਇਸ ਮੌਕੇ ਅਨੰਦ ਸੀਡੀਜ਼ ਫਾਰਮ ਦੇ ਸਹਿਯੋਗ ਨਾਲ ਬੂਟਿਆਂ ਦਾ ਸਟਾਲ ਵੀ ਲਗਾਇਆ ਗਿਆ ਜਿਸ ਵਿੱਚ ਸੰਗਤਾਂ ਨੂੰ ਘਰ ਵਿੱਚ ਲਗਾਉਣ ਵਾਲੇ ਵਧੀਆ ਬੂਟੇ ਪ੍ਰਸ਼ਾਦ ਰੂਪ ਵਿੱਚ ਫਰੀ ਵੰਡੇ ਗਏ। ਸੁਸਾਇਟੀ ਮੈਂਬਰਾਂ ਵੱਲੋਂ ਸਾਰੇ ਸਹਿਯੋਗੀਆਂ ਅਤੇ ਪੱਤਰਕਾਰ ਵੀਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਤਰਲੋਕ ਸਿੰਘ ਸੇਠੀ, ਇੰਦਰਜੀਤ ਸਿੰਘ, ਰਣਜੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਹੈਪੀ, ਜਤਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਚਰਨਜੋਤ ਸਿੰਘ, ਹਰਮਨਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।