ਜ਼ਖਮੀ ਨੂੰ ਹੌਸਪੀਟਲ ਲੈ ਕੇ ਜਾਂਦੇ ਹੋਏ SSF ਪਟਿਆਲਾ ਦੀ ਟੀਮ
ਦੀਦਾਰ ਗੁਰਨਾ
ਪਟਿਆਲਾ 26 ਨਵੰਬਰ 2025 : ਸਮਾਣਾ–ਪਟਿਆਲਾ ਸੜਕ 'ਤੇ ਇੱਕ ਆਟੋ ਪਲਟਣ ਦੀ ਘਟਨਾ ਵਾਪਰੀ, ਜਿਸ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ , ਘਟਨਾ ਦੀ ਸੂਚਨਾ ਮਿਲਦੇ ਹੀ SSF ਪਟਿਆਲਾ ਟੀਮ ਮੌਕੇ ‘ਤੇ ਫੁਰਤੀ ਨਾਲ ਪਹੁੰਚੀ ਅਤੇ ਬਚਾਅ ਕਾਰਵਾਈ ਸ਼ੁਰੂ ਕਰ ਦਿੱਤੀ , SSF ਟੀਮ ਵੱਲੋਂ ਤਿੰਨੋ ਜ਼ਖਮੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਮੁਹੱਈਆ ਕਰਵਾਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭੇਜ ਕੇ ਸਮੇਂ ਸਿਰ ਡਾਕਟਰੀ ਇਲਾਜ ਯਕੀਨੀ ਬਣਾਇਆ , ਟੀਮ ਨੇ ਸੜਕ 'ਤੇ ਖੜ੍ਹੀ ਭੀੜ ਨੂੰ ਕਾਬੂ ਕੀਤਾ, ਆਵਾਜਾਈ ਦਾ ਪ੍ਰਬੰਧ ਕੀਤਾ ਅਤੇ ਆਟੋ ਨੂੰ ਸੜਕ ਤੋਂ ਹਟਾ ਕੇ ਟ੍ਰੈਫ਼ਿਕ ਨੂੰ ਮੁੜ ਸੁਚਾਰੂ ਕਰ ਦਿੱਤਾ