PSPCL New CMD: ਜਿੱਥੇ ਪਿਤਾ ਸੀ ਸੀ.ਐਮ.ਡੀ., ਉੱਥੇ ਹੁਣ ਪੁੱਤ ਨੇ ਸੰਭਾਲੀ ਕਮਾਨ!
ਪਾਵਰਕਾਮ ਦੇ ਨਵੇਂ ਸੀ.ਐਮ.ਡੀ. ਗੁਰਕੀਰਤ ਕਿਰਪਾਲ ਸਿੰਘ ਆਪਣੇ ਪਿਤਾ ਇੰਜ: ਕਿਰਪਾਲ ਸਿੰਘ ਨਾਲ
ਪਟਿਆਲਾ 18 ਸਤੰਬਰ (ਮਨਮੋਹਨ ਸਿੰਘ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਨਵੇਂ ਸੀ.ਐਮ.ਡੀ.ਗੁਰਕੀਰਤ ਕਿਰਪਾਲ ਸਿੰਘ ਆਈ.ਏ.ਐਸ.ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫਤਰ ਵਿਖੇ ਆਪਣੇ ਪਿਤਾ ਇੰਜੀਨੀਅਰ ਕਿਰਪਾਲ ਸਿੰਘ ਸਾਬਕਾ ਮੈਂਬਰ ਉਪਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਨਾਲ ਵਿਖਾਈ ਦੇ ਰਹੇ ਹਨ। ਇਥੇ ਦੱਸਿਆ ਜਾਂਦਾ ਹੈ ਕਿ ਸੰਨ 2001 ਵਿੱਚ ਇੰਜੀਨੀਅਰ ਕਿਰਪਾਲ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਦੇ ਮੈਂਬਰ ਉਪਰੇਸ਼ਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਬਤੌਰ ਮੈਂਬਰ ਉਪਰੇਸ਼ਨ ਪੰਜਾਬ ਵਿੱਚ ਪੇਂਡੂ ਬਿਜਲੀ ਖਪਤਕਾਰਾਂ ਲਈ ਵਿਸ਼ੇਸ਼ ਸਹੂਲਤਾਂ ਅਤੇ 24 ਘੰਟੇ ਬਿਜਲੀ ਸਪਲਾਈ ਲਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ।
- Download Babushahi App
-
-