Mamata Banerjee ਨੂੰ ਝਟਕੇ ’ਤੇ ਝਟਕਾ, ਵਿਰੋਧੀ ਧਿਰ ਨੇਤਾ ਦੀ ਕੁਰਸੀ ਗਈ, ਕੋਲਕਾਤਾ ਮੇਅਰ ਦਾ ਵੀ ਅਸਤੀਫਾ
ਬਾਬੂਸ਼ਾਹੀ ਨੈਟਵਰਕ
ਕੋਲਕਾਤਾ, 3 ਜੂਨ, 2026: ਹਾਲ ਹੀ ਵਿਚ ਪੱਛਮੀ ਬੰਗਾਲ ਦੀਆਂ ਚੋਣਾਂ ਹਾਰੀ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਝਟਕੇ ’ਤੇ ਝਟਕਾ ਲੱਗ ਰਿਹਾ ਹੈ। ਸੂਬਾ ਵਿਧਾਨ ਸਭਾ ਸਪੀਕਰ ਨੇ ਪਾਰਟੀ ਵਿਚੋਂ ਕੱਢੇ ਐਮ ਐਲ ਏ ਰਿਤਾਬ੍ਰਾਤਾ ਬੈਨਰਜੀ ਨੂੰ ਵਿਰੋਧੀ ਧਿਰ ਨੇਤਾ ਵਜੋਂ ਮਾਨਤਾ ਦੇ ਦਿੱਤੀ ਹੈ ਤੇ ਵਿਰੋਧੀ ਧਿਰ ਲਈ ਵਿਧਾਨ ਸਭਾ ਵਿਚ ਬਣੇ ਕਮਰੇ ਦੀਆਂ ਚਾਬੀਆਂ ਵੀ ਸੌਂਪ ਦਿੱਤੀਆਂ ਹਨ।
ਉਧਰ ਹੀ ਮਮਤਾ ਬੈਨਰਜੀ ਦੇ ਖਾਸਮ ਖਾਸ ਮੰਨੇ ਜਾਂਦੇ ਕੋਲਕਾਤਾ ਦੇ ਮੇਅਰ ਫਿਰਹਾਦ ਹਾਮਿਕ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਮਤਾ ਖਿਲਾਫ ਬਾਗਵਤ ਕਰਨ ਵਾਲੇ ਐਮ ਐਲ ਏਜ਼ ਦੀ ਗਿਣਤੀ 59 ਹੋ ਗਈ ਹੈ। ਪਾਰਟੀ ਦੇ ਕੁੱਲ 80 ਐਮ ਐਲ ਏ ਹਨ। ਬਾਗੀਆਂ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਸਾਡੀ ਮੁੱਖ ਸਲਾਹਕਾਰ ਬਣ ਸਕਦੀ ਹੈ।
- Download Babushahi App
-
-