Bikaji Foods ਦੇ CMD ਸ਼ਿਵਰਤਨ ਅਗਰਵਾਲ ਦਾ ਦੇਹਾਂਤ; ਚੇਨਈ 'ਚ ਲਏ ਆਖਰੀ ਸਾਹ
ਨਵੀਂ ਦਿੱਲੀ/ਬੀਕਾਨੇਰ, 23 ਅਪ੍ਰੈਲ, 2026
ਬੀਕਾਜੀ ਫੂਡਜ਼ (Bikaji Foods) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (CMD) ਸ਼ਿਵਰਤਨ ਅਗਰਵਾਲ (74) ਦਾ ਵੀਰਵਾਰ ਸਵੇਰੇ ਚੇਨਈ ਵਿਖੇ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਦਾ ਕਾਰਨ ਅਚਾਨਕ ਆਇਆ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਪਤਨੀ ਦੇ ਇਲਾਜ ਦੇ ਸਿਲਸਿਲੇ ਵਿੱਚ ਚੇਨਈ ਵਿੱਚ ਸਨ।
ਪਰਿਵਾਰਕ ਸੂਤਰਾਂ ਅਨੁਸਾਰ ਸ਼ਿਵਰਤਨ ਅਗਰਵਾਲ ਦੀ ਪਤਨੀ ਦਾ ਹਾਲ ਹੀ ਵਿੱਚ ਹਾਰਟ ਬਾਈਪਾਸ ਆਪਰੇਸ਼ਨ ਹੋਇਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਸੀ, ਜਿਸ ਕਾਰਨ ਅਗਰਵਾਲ ਪਰਿਵਾਰ ਸਮੇਤ ਚੇਨਈ ਦੇ ਇੱਕ ਨਿੱਜੀ ਹੋਟਲ ਵਿੱਚ ਰੁਕੇ ਹੋਏ ਸਨ। ਵੀਰਵਾਰ ਸਵੇਰੇ ਅਚਾਨਕ ਸ਼ਿਵਰਤਨ ਅਗਰਵਾਲ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਸ਼ਿਵਰਤਨ ਅਗਰਵਾਲ ਨੂੰ ਭਾਰਤੀ ਸਨੈਕਸ ਉਦਯੋਗ ਵਿੱਚ ਬੀਕਾਨੇਰੀ ਭੁਜੀਆ ਨੂੰ ਗਲੋਬਲ ਪੱਧਰ 'ਤੇ ਪਹੁੰਚਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਬੀਕਾਜੀ ਬ੍ਰਾਂਡ ਦੀ ਸਥਾਪਨਾ ਕਰਕੇ ਇਸ ਨੂੰ ਦੇਸ਼ ਦੇ ਸਭ ਤੋਂ ਵੱਡੇ ਫੂਡ ਬ੍ਰਾਂਡਾਂ ਵਿੱਚੋਂ ਇੱਕ ਬਣਾਇਆ।
Click to Follow Babushahi Facebook page →