BREAKING- Facebook ਅਤੇ Instagram ਦਾ ਸਰਵਰ ਹੋਇਆ ਡਾਊਨ
ਨਵੀਂ ਦਿੱਲੀ, 12 ਜੂਨ 2026- ਮੈਟਾ (Meta) ਕੰਪਨੀ ਦੇ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instagram) ਦੇ ਸਰਵਰ ਅਚਾਨਕ ਠੱਪ ਪੈ ਗਏ ਹਨ। ਇਸ ਤਕਨੀਕੀ ਖ਼ਰਾਬੀ ਕਾਰਨ ਦੁਨੀਆ ਭਰ ਦੇ ਲੱਖਾਂ ਯੂਜ਼ਰਸ ਨੂੰ ਵੈੱਬਸਾਈਟ ਅਤੇ ਐਪ ਦੋਵਾਂ 'ਤੇ ਆਪਣੇ ਅਕਾਊਂਟ ਚਲਾਉਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਦੋਂ ਯੂਜ਼ਰਸ ਫੇਸਬੁੱਕ ਦੀ ਅਧਿਕਾਰਤ ਸਾਈਟ 'ਤੇ ਜਾ ਕੇ ਪੇਜ ਨੂੰ ਰਿਫ੍ਰੈਸ਼ ਕਰ ਰਹੇ ਹਨ, ਤਾਂ ਉੱਥੇ "Sorry, Something went Wrong" ਲਿਖਿਆ ਨਜ਼ਰ ਆ ਰਿਹਾ ਹੈ। ਇਸੇ ਸੁਨੇਹੇ ਦੇ ਹੇਠਾਂ ਕੰਪਨੀ ਨੇ ਇੱਕ ਲਾਈਨ ਵੀ ਲਿਖੀ ਹੈ ਕਿ "ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਅਸੀਂ ਇਸ ਨੂੰ ਠੀਕ ਕਰ ਲਵਾਂਗੇ।" ਫਿਲਹਾਲ ਇੰਸਟਾਗ੍ਰਾਮ 'ਤੇ ਵੀ ਫੀਡ ਲੋਡ ਨਾ ਹੋਣ ਅਤੇ ਸਟੋਰੀਜ਼ ਦੇਖਣ ਵਿੱਚ ਯੂਜ਼ਰਸ ਨੂੰ ਮੁਸ਼ਕਲ ਆ ਰਹੀ ਹੈ। ਸਰਵਰ ਡਾਊਨ ਹੋਣ ਕਾਰਨ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਹੋਰਨਾਂ ਪਲੇਟਫਾਰਮਾਂ ਰਾਹੀਂ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਕੰਪਨੀ ਵੱਲੋਂ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਜਾ ਸਕੇ।
- Download Babushahi App
-
-