ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਖੁਲਾਸਾ, ਸ਼ੂਟਰਾਂ ਦੇ ਨਾਮ ਆਏ ਸਾਹਮਣੇ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 16 ਦਸੰਬਰ 2025- ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਵੱਲੋਂ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ ਸਬੰਧੀ ਜਾਣਕਾਰੀ ਦੇ ਦਿੰਦਿਆਂ ਦੱਸਿਆ ਕਿ, ਕਤਲ ਦਾ ਕਾਰਨ ਕਬੱਡੀ ਨਾਲ ਜੁੜਿਆ ਹੋਇਆ ਸੀ। ਇਸ ਘਟਨਾ ਵਿੱਚ ਰਾਣਾ ਬਲਾਚੌਰੀਆ ਤੋਂ ਇਲਾਵਾ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋਇਆ ਹੈ। ਇਸ ਵਾਰਦਾਤ ਨੂੰ ਡੋਨੀ ਬੱਲ ਅਤੇ ਲੱਕੀ ਪਟਿਆਲ ਦੇ ਗੈਂਗ ਨੇ ਅੰਜਾਮ ਦਿੱਤਾ।
ਐਸਐਸਪੀ ਨੇ ਸ਼ੂਟਰਾਂ ਦੀ ਪਛਾਣ ਬਾਰੇ ਕਿਹਾ ਕਿ, ਅਦਿਤਿਆ ਕਪੂਰ ਅਤੇ ਕਰਨ ਪਾਠਕ ਇਸ ਕਤਲ ਕਾਂਡ ਵਿੱਚ ਸ਼ਾਮਲ ਹਨ, ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਅਦਿਤਿਆ ਕਪੂਰ ਤੇ 13 ਮਾਮਲੇ ਦਰਜ ਹਨ, ਜਦੋਂਕਿ ਕਰਨ ਪਾਠਕ ਤੇ 2 ਮਾਮਲੇ ਦਰਜ ਹਨ।
ਮੂਸੇਵਾਲਾ ਕਨੈਕਸ਼ਨ ਦਾ ਖੰਡਨ
ਐਸਐਸਪੀ ਨੇ ਸਪੱਸ਼ਟ ਕੀਤਾ ਕਿ ਇਸ ਕਤਲ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਕੋਈ ਵੀ ਐਂਗਲ ਜਾਂ ਰੋਲ ਨਹੀਂ ਹੈ। ਸ਼ਗਨਪ੍ਰੀਤ (ਮੂਸੇਵਾਲਾ ਦੇ ਸਾਬਕਾ ਮੈਨੇਜਰ) ਦਾ ਵੀ ਇਸ ਮਾਮਲੇ ਨਾਲ ਕੋਈ ਲਿੰਕ ਨਹੀਂ ਹੈ। ਐਸਐਸਪੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੰਨਿਆ ਕਿ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਰਾਣਾ ਬਲਾਚੌਰੀਆ ਦਾ ਨਾਮ ਪਹਿਲਾਂ ਜੱਗੂ ਭਗਵਾਨਪੁਰੀਆ ਨਾਲ ਜੋੜਿਆ ਜਾਂਦਾ ਸੀ।