BLO ਪ੍ਰਦੀਪ ਕੁਮਾਰ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ - ਸਾਂਝਾ ਅਧਿਆਪਕ ਮੋਰਚਾ ਪੰਜਾਬ
ਪਰਿਵਾਰ ਨੂੰ ਜਲਦੀ ਸਰਕਾਰੀ ਨੌਕਰੀ ਤੇ ਵਿੱਤੀ ਲਾਭ ਦਿੱਤੇ ਜਾਣ -ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ
ਸਨੌਰ 15 ਅਪ੍ਰੈਲ 2026:- ਬੀਤੇ ਚਾਰ ਅਪ੍ਰੈਲ ਨੂੰ ਈਟੀਟੀ ਅਧਿਆਪਕ ਪ੍ਰਦੀਪ ਕੁਮਾਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆ ਬਲਾਕ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਨੌਕਰੀ ਤੇ ਤੈਨਾਤ ਸਨ। ਉਹਨਾਂ ਕੋਲ ਬੀਐਲਓ ਦਾ ਵੀ ਵਾਧੂ ਚਾਰਜ ਸੀ। ਬੀ ਐਲ ਓ ਹੋਣ ਕਰਕੇ ਉਹਨਾਂ ਤੇ ਐਸਆਈਆਰ ਦਾ ਕੰਮ ਨੇਪਰੇ ਚਾੜਨ ਲਈ ਵਿਭਾਗ ਵੱਲੋਂ ਦਬਾਅ ਪਾਇਆ ਜਾ ਰਿਹਾ ਸੀ ਇਸ ਦਬਾਅ ਕਰਕੇ ਉਹ ਮਾਨਸਿਕ ਤੌਰ ਤੇ ਬਹੁਤ ਜਿਆਦਾ ਪਰੇਸ਼ਾਨ ਸਨ। ਇਹ ਮਾਨਸਿਕ ਪਰੇਸ਼ਾਨੀ ਨਾ ਝੱਲਣ ਕਾਰਨ ਚਾਰ ਅਪ੍ਰੈਲ ਸ਼ਾਮੀ 4.30 ਵਜੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਦੀ ਮੌਤ ਹੋ ਗਈ।
ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲਾ ਪਟਿਆਲਾ ਵੱਲੋਂ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਜੀ ਨੂੰ ਬਣਦਾ ਮੁਆਵਜ਼ਾ ਦਵਾਉਣ ਲਈ ਐਸ ਡੀ ਐਮ ਦੁੱਧਨ ਸਾਧਾਂ ਮੈਡਮ ਹਰਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ । ਪਰ ਹੁਣ ਤੱਕ ਕਿਸੇ ਕਿਸਮ ਦੀ ਮੰਗ ਪੱਤਰ ਤੇ ਕਾਰਵਾਈ ਨਹੀਂ ਹੋ ਰਹੀ।ਉਹਨਾਂ ਕਿਹਾ ਕਿ ਪ੍ਰਦੀਪ ਕੁਮਾਰ ਡਿਊਟੀ ਤੇ ਹੁੰਦੇ ਹੋਏ ਪਰਿਵਾਰ ਨੂੰ ਅਲਵਿਦਾ ਆਖ ਗਏ ਹਨ ਇਸ ਕਰਕੇ ਉਹਨਾਂ ਨੂੰ ਇੱਕ ਕਰੋੜ ਦਾ ਮੁਆਵਜ਼ਾ ਛੇਤੀ ਦਿੱਤਾ ਜਾਵੇ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਛੇਤੀ ਤੋ ਛੇਤੀ ਦਿੱਤੀ ਜਾਵੇ।
ਅੱਜ ਸਨੌਰ ਦੇ ਬਸ ਸਟੈਂਡ ਤੋਂ ਲੈ ਕੇ ਸਾਰੇ ਬਾਜ਼ਾਰ ਵਿੱਚ ਪ੍ਰਦੀਪ ਕੁਮਾਰ ਜੀ ਨੂੰ ਇਨਸਾਫ ਦਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਪ੍ਰਦੀਪ ਕੁਮਾਰ ਨੂੰ ਮੁਆਵਜ਼ਾ ਛੇਤੀ ਨਹੀਂ ਦਿੰਦਾ ਜਾਂ ਉਹਨਾਂ ਦੀ ਸਰਕਾਰੀ ਨੌਕਰੀ ਲਈ ਛੇਤੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਆਉਂਦੇ ਦਿਨਾਂ ਵਿੱਚ ਜ਼ਿਲੇ ਅੰਦਰ ਵੱਡੇ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ ।ਜਿਸਦਾ ਜਿੰਮੇਵਾਰ ਜਿਲ੍ਹਾ ਪ੍ਰਸ਼ਾਸਨ ਹੀ ਹੋਵੇਗਾ। ਇਸ ਸਮੇਂ ਪਰਮਿੰਦਰ ਸਿੰਘ ਰਾਠੀਆਂ,ਦੀਦਾਰ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਸ਼ਿਵਪ੍ਰੀਤ ਪਟਿਆਲਾ, ਗੁਰਪ੍ਰੀਤ ਸਿੰਘ ਸਿੱਧੂ, ਮਨਦੀਪ ਸਿੰਘ ਕਾਲੇਕੇ, ਅਮਨਦੀਪ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਖੰਗੂੜਾ, ਵਰਿੰਦਰ ਸਿੰਘ ਮਰੋੜੀ,ਸੁਖਜਿੰਦਰ ਸਿੰਘ,ਮੇਹਰ ਸਿੰਘ, ਨਰਿੰਦਰ ਸਿੰਘ,ਹਰਪਾਲ ਸਿੰਘ, ਕਾਂਗਰਸ ਪਾਰਟੀ ਤੋ ਗੌਰਵ ਸੰਧੂ, ਨੋਜਵਾਨ ਆਗੂ ਸ਼ੈਰੀ ਰਿਆੜ,ਸਮਾਜ ਸੇਵਕ ਰਾਜੇਸ਼ ਬੱਗਾ, ਸਫ਼ਾਈ ਯੂਨੀਅਨ ਨਗਰ ਕੌਂਸਲ ਸਨੋਰ ਦੇ ਪ੍ਰਧਾਨ ਨੰਦ ਲਾਲ, ਹਰਜੀਤ ਟਾਂਕ ਦੇ ਨਾਲ ਪ੍ਰਦੀਪ ਕੁਮਾਰ ਜੀ ਦੇ ਸਾਰੇ ਪਰਿਵਾਰ ਦੇ ਮੈਂਬਰ ਸ਼ਾਮਲ ਹੋਏ।
Click to Follow Babushahi Facebook page →