2 ਫਰਵਰੀ ਨੂੰ ਲੁਧਿਆਣਾ ਵਿੱਚ ਸੇਵਾ ਕੇਂਦਰ ਸਟਾਫ਼ ਭਰਤੀ ਲਈ ਲੱਗੇਗਾ ਨੌਕਰੀ ਮੇਲਾ
ਬੀ.ਏ. ਪਾਸ ਨੌਜਵਾਨਾਂ ਲਈ ਸੇਵਾ ਕੇਂਦਰਾਂ ਵਿੱਚ ਨੌਕਰੀ ਦਾ ਸੁਨਹਿਰਾ ਮੌਕਾ: ਪ੍ਰੋਜੈਕਟ ਹੈਡ ਪ੍ਰਭਜੋਤ ਸਿੰਘ
ਸੁਖਮਿੰਦਰ ਭੰਗੂ
ਲੁਧਿਆਣਾ, 30 ਜਨਵਰੀ 2026
ਸੇਵਾ ਕੇਂਦਰਾਂ ਦੇ ਪੰਜਾਬ ਦੇ ਪ੍ਰੋਜੈਕਟ ਹੈਡ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਨਿਵਾਸੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੇ ਪੰਜਾਬ ਅੰਦਰ ਸੇਵਾ ਕੇਂਦਰ ਖੋਲ੍ਹੇ ਹੋਏ ਹਨ।
ਸੇਵਾ ਕੇਂਦਰਾਂ ਦੇ ਪੰਜਾਬ ਦੇ ਪ੍ਰੋਜੈਕਟ ਹੈਡ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸੇਵਾ ਕੇਂਦਰ ਵੱਲੋਂ ਸਟਾਫ਼ ਦੀ ਭਰਤੀ ਕਰਨ ਲਈ ਨੌਕਰੀ ਮੇਲਾ ਸੇਵਾ ਕੇਂਦਰ, ਨਵੀਂ ਕਚਹਿਰੀ, ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ 2 ਫਰਵਰੀ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 3:00 ਵਜੇ ਤੱਕ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਧੀਆ ਵਸੀਲੇ ਪੈਦਾ ਕੀਤਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀ.ਏ ਦੀ ਡਿਗਰੀ (ਗ੍ਰੈਜੂਏਸ਼ਨ) ਪਾਸ ਨੌਜਵਾਨਾਂ ਲਈ ਇਹ ਇਕ ਵਧੀਆ ਵਿਕਲਪ ਹੈ। ਚਾਹਵਾਨ ਨੌਜਵਾਨ 2 ਫਰਵਰੀ ਨੂੰ ਆਪੋ ਆਪਣੇ ਪੜ੍ਹਾਈ ਤੇ ਰਿਹਾਇਸ਼ੀ ਪਹਿਚਾਣ ਪੱਤਰ ਸਮੇਤ ਇੰਟਰਵਿਊ ਲਈ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95305-40651 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।