ਹੁਣ ਕੋਈ ਵੀ ਦਵਾ ਕੰਪਨੀ ਕਿਸੇ ਵੀ ਸਾਲਟ ਜਾਂ ਦਵਾਈ ਦਾ ਨਹੀਂ ਵਸੂਲ ਸਕਦੀ ਵੱਧ ਰੇਟ
ਕੇਂਦਰ ਸਰਕਾਰ ਨੇ ਦਵਾਈਆਂ ਦੇ ਵੱਧ ਰੇਟ ਵਸੂਲਣ ਵਾਲੀਆਂ ਕੰਪਨੀਆਂ ਖਿਲਾਫ ਕਵਾਇਦ ਕੀਤੀ ਸ਼ੁਰੂ , ਲੋਕ ਹੁਣ 'ਫਾਰਮਾ ਸਹੀ ਦਾਮ 'ਐਪ ਰਾਹੀਂ ਜਾਣ ਸਕਦੇ ਹਨ ਕਿਸੇ ਵੀ ਦਵਾਈ ਦੇ ਸਾਲਟ ਦਾ ਰੇਟ, ਗੁਰਦਾਸਪੁਰ ਵਿੱਚ ਟੀਮ ਨੇ ਕੀਤੀ ਦਵਾਈਆਂ ਦੀਆਂ ਦੁਕਾਨਾਂ ਤੇ ਚੈਕਿੰਗ
ਰੋਹਿਤ ਗੁਪਤਾ, ਗੁਰਦਾਸਪੁਰ
ਦਵਾਈਆਂ ਦੀ ਅੰਤਰਰਾਸ਼ਟਰੀ ਮਾਰਕੀਟ ਖਰਬਾਂ ਰੁਪਏ ਦੀ ਹੈ। ਖਾਨ ਪਾਣ ਅਜਿਹਾ ਹੋ ਗਿਆ ਹੈ ਕਿ ਅੱਜ ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ ਕੋਈ ਬਿਮਾਰੀ ਨਾ ਹੋਵੇ ਅਤੇ ਦਵਾਈ ਨਾ ਆਉਂਦੀ ਹੋਏ । ਅਜਿਹੇ ਵਿੱਚ ਦਵਾ ਨਿਰਮਾਤਾ ਕੰਪਨੀਆਂ ਕਈ ਦਵਾਈਆਂ ਦੀਆਂ ਮਨਮਾਨੀਆਂ ਕੀਮਤਾਂ ਵਸੂਲ ਸਕਦੀਆਂ ਹਨ ਪਰ ਕੇਂਦਰ ਸਰਕਾਰ ਨੇ ਹੁਣ ਅਜਿਹਾ ਉਪਰਾਲਾ ਸ਼ੁਰੂ ਕੀਤਾ ਹੈ ਕਿ ਕੋਈ ਵੀ ਕੰਪਨੀ ਕਿਸੇ ਵੀ ਸਾਲਟ ਦਾ ਵੱਧ ਰੇਟ ਨਹੀਂ ਵਸੂਲ ਸਕਦੀ । ਇਸ ਦੇ ਲਈ ਐਨ ਪੀ ਪੀ ਏ ਯਾਨੀ ਨੈਸ਼ਨਲ ਫਾਰਮੇਸੀਕਲ ਪ੍ਰਾਈਜਿੰਗ ਐਕਟ ਦੇ ਤਹਿਤ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਬਕਾਇਦਾ ਚੈਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਵਿੱਚ ਅਜਿਹੀ ਹੀ ਇੱਕ ਟੀਮ ਦਵਾਈਆਂ ਦੇ ਹੋਲਸੇਲਰਾਂ ਦੀਆਂ ਦੁਕਾਨਾਂ ਤੇ ਪਹੁੰਚੀ ਅਤੇ ਦਵਾਈਆਂ ਦੇ ਪ੍ਰਿੰਟ ਰੇਟ ਅਤੇ ਬਿਲਿੰਗ ਚੈੱਕ ਕੀਤੀ।
ਚੈਕਿੰਗ ਕਰਨ ਗੁਰਦਾਸਪੁਰ ਪਹੁੰਚੇ ਨੈਸ਼ਨਲ ਫਾਰਮਾਸਿਯੁਟਿਕਲ ਪ੍ਰਾਈਜਿੰਗ ਅਥੋਰਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਇੱਕ ਐਪ' ਫਾਰਮਾ ਸਹੀ ਦਾਮ 'ਰਾਹੀਂ ਲੋਕ ਦਵਾਈਆਂ ਦੇ ਕਿਸੇ ਵੀ ਸਾਲਟ ਦਾ ਸਹੀ ਰੇਟ ਜਾਣ ਸਕਦੇ ਹਨ ਅਤੇ ਜੇਕਰ ਉਹਨਾਂ ਨੂੰ ਉਸ ਤੋਂ ਵੱਧ ਕੀਮਤ ਤੇ ਇਹ ਦਵਾਈ ਮਿਲ ਰਹੀ ਹੋਵੇ ਤਾਂ ਵੱਧ ਕੀਮਤ ਤੇ ਦੁਬਈ ਵੇਚਣ ਵਾਲੀ ਕੰਪਨੀ ਦੀ ਸ਼ਿਕਾਇਤ ਵੀ ਕਰ ਸਕਦੇ ਹਨ। ਕੇਂਦਰ ਸਰਕਾਰ ਵੱਲੋਂ ਇਹ ਉਪਰਾਲਾ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਦਵਾਈ ਬਣਾਉਣ ਵਾਲੀ ਕੰਪਨੀ ਵੱਧ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਲੋਕਾਂ ਨੂੰ ਲੁੱਟ ਨਾ ਸਕੇ । ਉੱਥੇ ਹੀ ਗੁਰਦਾਸਪੁਰ ਕੈਮਿਸਟ ਐਸੋਸੀਏਸ਼ਨ ਨੇ ਇਸ ਟੀਮ ਨੂੰ ਪੂਰਾ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਤਾਂ ਜੋ ਲੋਕਾਂ ਨੂੰ ਦਵਾ ਕੰਪਨੀਆਂ ਦੀ ਲੁੱਟ ਖਸੁੱਟ ਤੋਂ ਬਚਾਇਆ ਜਾ ਸਕੇ।
- Download Babushahi App
-
-