ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 24 ਨਵੰਬਰ 2025 ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਪੰਜਾਬੀ ਮਾਹ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਸੀ.ਮੀਤ ਪ੍ਰਧਾਨ ਨਿਰਮਲਾ ਗਰਗ, ਉੱਘੇ ਸਾਹਿਤਕਾਰ ਸੰਤ ਸਿੰਘ ਸੋਹਲ ਅਤੇ ਪ੍ਰਿੰ. ਗੁਰਨਾਮ ਸਿੰਘ ਜੱਜ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਮਾਗਮ ਦਾ ਆਰੰਭ ਮੰਗਤ ਖਾਨ ਵੱਲੋਂ ਜਸਵਿੰਦਰ ਜੀ ਦੀ ਗ਼ਜ਼ਲ 'ਰਾਤਾਂ ਪੋਹ ਦੀਆਂ' ਗਾ ਕੇ ਕੀਤਾ ਗਿਆ। ਸਭਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ।
ਕਵੀ ਦਰਬਾਰ ਸੈਸ਼ਨ ਦੌਰਾਨ ਜੱਗਾ ਰੰਗੂਵਾਲ, ਸ਼ਾਮ ਸਿੰਘ ਪ੍ਰੇਮ, ਰਾਮ ਸਿੰਘ ਬੰਗ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ ,ਡਾ. ਜੀ.ਐੱਸ. ਆਨੰਦ, ਰਾਜੇਸ਼ਵਰ ਕੁਮਾਰ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਗੁਰਚਰਨ ਸਿੰਘ ਧੰਜੂ, ਜਗਜੀਤ ਸਿੰਘ ਸਾਹਨੀ, ਪਰਵਿੰਦਰ ਕੌਰ ਪਰਮ, ਜਸਵਿੰਦਰ ਕੌਰ ਪਟਿਆਲਾ, ਰਘਬੀਰ ਸਿੰਘ ਮਹਿਮੀ, ਸੁਰਿੰਦਰ ਕੌਰ ਬਾੜਾ, ਧੰਨਾ ਸਿੰਘ ਸਿਉਨਾ, ਇੰਸ਼ਾਦ ਖੜਿਆਲਵੀ, ਤਜਿੰਦਰ ਸਿੰਘ ਅਨਜਾਨਾ, ਹਰੀ ਸਿੰਘ ਚਮਕ, ਮਨਦੀਪ ਸਿੰਘ ਮੈਂਡੀ, ਮਦਨ ਮਦਹੋਸ਼, ਅਨੀਤਾ ਅਰੋੜਾ ਪਾਤੜਾਂ, ਅੰਜੂ ਬਾਲਾ ਤਬੱਸੁਮ, ਮੰਗਤ ਖ਼ਾਨ, ਨਿਰਮਲਾ ਗਰਗ, ਸੰਤ ਸਿੰਘ ਸੋਹਲ ਅਤੇ ਪ੍ਰਿੰ. ਗੁਰਨਾਮ ਸਿੰਘ ਜੱਜ ਨੇ ਆਪਣੀਆਂ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਡਾ. ਰਵੀ ਭੂਸ਼ਣ, ਯਸ਼ਸ਼ਵੀ ਅਰੋੜਾ, ਰਾਜੇਸ਼ ਕੋਟੀਆ, ਗੁਰਦੀਪ ਸਿੰਘ ਸੱਗੂ, ਮਾਲਤੀ ਸਿੰਗਲਾ, ਐੱਸ. ਐੱਨ.ਚੌਧਰੀ ਅਤੇ ਰੰਜੂ ਬਾਲਾ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਅੰਤ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਆਪਣੀ ਗ਼ਜ਼ਲ ਦੇ ਕੁੱਝ ਸ਼ਿਅਰ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੰਗਤ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ। ਸਾਰੇ ਸਾਹਿਤਕਾਰਾਂ ਦੇ ਸਹਿਯੋਗ ਨਾਲ਼ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।