ਸਾਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਪੀਪਾ ਖੜਕਾ ਕੇ ਘਨੌਲੀ ਵਿੱਖੇ ਕੱਢਿਆ ਗਿਆ ਝੰਡਾ ਮਾਰਚ
ਥਰਮਲ ਪਲਾਂਟ ਦਾ ਧਰਨਾ ਨੌਵੇਂ ਦਿਨ ਚ ਹੋਇਆ ਦਾਖਲ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 17 ਜੂਨ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਨੋਂਵੇਂ ਦਿਨ ਵਿਚ ਪਹੁੰਚ ਗਿਆ ਹੈ। ਇਹ ਧਰਨਾ ਨਿਰੰਤਰ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ । ਅੱਜ ਪੀਪਾ ਲੈ ਕੇ ਝੰਡਾ ਮਾਰਚ ਘਨੌਲੀ ਵਿਚ ਕਢੀਆ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਥਰਮਲ ਪਲਾਂਟ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਝੰਡਾ ਮਾਰਚ ਕੀਤਾ ਜਾਵੇਗਾ। ਕਲ ਮਿਤੀ 15-06-2026 ਤੋਂ ਸਮੁੱਚੇ ਪੰਜਾਬ ਦੇ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨੇ ਤੇ ਬੈਠੇ ਹਨ। ਹੁਣ ਰੋਪੜ ਥਰਮਲ ਪਲਾਂਟ ਅਤੇ ਖੰਨਾ ਵਿਖੇ ਦੋਨਾਂ ਪਾਸੇ ਕੰਟਰੈਕਟਰ ਵਰਕਰਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਰੋਪੜ ਥਰਮਲ ਪਲਾਂਟ ਦੇ ਕੁਝ ਕੰਟਰੈਕਟਰਾਂ ਵਲੋਂ ਵਰਕਰਾਂ ਦੀ ਸਈ/2026 ਦੀ ਤਨਖਾਹ ਅੱਜ ਮਿਤੀ 17-06-2026 ਤੱਕ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ ਵਰਕਰਾਂ ਵਿੱਚ ਭਾਰੀ ਰੋਸ਼ ਹੈ। ਜੇਕਰ ਕਲ 18-06-2026 ਤੱਕ ਵਰਕਰਾਂ ਦੀ ਤਨਖਾਹ ਨਹੀਂ ਪਾਇਆ ਗਈਆਂ ਤਾਂ ਵਰਕਰ ਠੇਕੇਦਾਰ ਅਤੇ ਮੁੱਖ ਇੰਜੀਨੀਅਰ ਦੀ ਕੋਠੀ ਦਾ ਘਿਰਾਓ ਕਰਨਗੇ । ਇਕ ਬੁਲਾਰੇ ਨੇ ਦੱਸਿਆ ਕਿ ਜਦੋਂ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਮੰਤਰੀ ਦੀ ਕੋਠੀ ਘੇਰੀ ਹੋਈ ਹੈ ਤਾਂ ਮੁੱਖ ਇੰਜੀਨੀਅਰ ਸਾਹਿਬ ਦੀ ਕੋਠੀ ਘੇਰਨਾ ਮੁਸ਼ਕਿਲ ਕੰਮ ਨਹੀਂ ਹੈ। ਰੋਪੜ ਥਰਮਲ ਪਲਾਂਟ ਦੀਆਂ ਭਰਾਤਰੀ ਜਥੇਬੰਦੀਆਂ ਵੀ ਕੱਲ ਤੋਂ ਧਰਨੇ ਤੇ ਬੈਠੇ ਹਨ । ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੀ ਰੋਪੜ ਥਰਮਲ ਪਲਾਂਟ ਦੇ ਮੇਨ ਗੇਟ ਤੇ ਧਰਨੇ ਵਿੱਚ ਬੈਠਣਗੀਆਂ। ਸੇਵਾ ਨਵਿਰਤ ਕਰਮਚਾਰੀ ਵੀ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ ਅੱਜ ਰਿਟਾਇਰੀ ਸਾਥੀ ਸ੍ਰੀ ਦਰਸ਼ਨ ਸਿੰਘ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/ਪ੍ਰੈਸ ਸਕੱਤਰ, ਸਾਹਿਲ ਮਲਹੋਤਰਾ/ਮੈਂਬਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਅਛਰਾ ਨੰਦ ਸ਼ਰਮਾ/ਮੈਂਬਰ, ਗੁਲਸ਼ਨ/ਮੈਂਬਰ, ਰਾਮਾਨੰਦ/ਡਵਿਜਨ ਪ੍ਰਧਾਨ ਸਿਵਲ ਅਤੇ ਬਿਕਰਮਜੀਤ ਸਿੰਘ/ਮੈਂਬਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-