ਸ਼ੱਕੀ ਹਾਲਾਤਾਂ ਵਿੱਚ ਵਿਆਹੁਤਾ ਦੀ ਹੋਈ ਮੌਤ
ਪਰਿਵਾਰ ਨੇ ਘਰ ਵਾਲੇ ਦਿਓਰ ਤੇ ਤਰਾਨੀ ਤੇ ਲਗਾਏ ਮਾਰਕੁਟਾਈ ਦੇ ਦੋਸ਼, ਕਤਲ ਦਾ ਜਿਤਾਇਆ ਖਦਸ਼ਾ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਰਾਮਪੁਰ ਵਿਖੇ ਸ਼ੱਕੀ ਹਾਲਾਤਾਂ ਵਿੱਚ ਇੱਕ ਔਰਤ ਗੁਰਲੀਨ ਕੌਰ ਦੀ ਹੋਈ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਉਸਦੇ ਕਤਲ ਦਾ ਸ਼ੱਕ ਜਤਾਇਆ ਹੈ ਅਤੇ ਦੋਸ਼ ਲਗਾਏ ਹਨ ਕਿ ਮ੍ਰਿਤਕ ਔਰਤ ਦਾ ਘਰ ਵਾਲਾ ,ਦਿਓਰ ਅਤੇ ਦਰਾਣੀ ਲੜਕੀ ਨਾਲ ਅਕਸਰ ਮਾਰਕੁਟਾਈ ਕਰਦੇ ਸਨ।ਮ੍ਰਿਤਕਾ ਲੜਕੀ ਦੇ ਗਲੇ ਤੇ ਨਿਸ਼ਾਨ ਵੀ ਪਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।