ਸ਼ੋਕ ਸੁਨੇਹਾ : ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਨੂੰ ਸਦਮਾ, ਪਤਨੀ ਕੁਲਵੰਤ ਕੌਰ ਦਾ ਅਮਰੀਕਾ ’ਚ ਦੇਹਾਂਤ
Babushahi Network
ਕੈਲੀਫੋਰਨੀਆ, 3 ਅਕਤੂਬਰ 2026: ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਕੁਲਵੰਤ ਕੌਰ ਦਾ ਅਮਰੀਕਾ ਵਿੱਚ ਦੇਹਾਂਤ ਹੋ ਗਿਆ। ਕੁਲਵੰਤ ਕੌਰ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਉਨ੍ਹਾਂ ਦਾ ਦੇਹਾਂਤ ਕੈਲੀਫੋਰਨੀਆ ਵਿੱਚ ਹੋਇਆ। ਪਰਿਵਾਰ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ, ਉਨ੍ਹਾਂ ਦਾ ਅੰਤਿਮ ਸੰਸਕਾਰ ਕੈਲੀਫੋਰਨੀਆ ਵਿੱਚ ਹੀ ਕੀਤਾ ਜਾਵੇਗਾ।
ਕੁਲਵੰਤ ਕੌਰ ਦੇ ਦੇਹਾਂਤ ’ਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਵੱਲੋਂ ਮਨਮੋਹਨ ਸਿੰਘ ਸਠਿਆਲਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੋਗ ਪ੍ਰਗਟ ਕਰਨ ਵਾਲਿਆਂ ਨੇ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਦੇਣ ਲਈ ਅਰਦਾਸ ਕੀਤੀ।
ਅੰਤਿਮ ਸੰਸਕਾਰ - ਬੁੱਧਵਾਰ, 7 ਅਕਤੂਬਰ, ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ - ਸ਼ਾਂਤੀ ਭਵਨ, 4000 ਈ. ਕਲੇਟਨ ਐਵੇਨਿਊ, ਫਾਓਲਰ, ਕੈਲੀਫੋਰਨੀਆ ਵਿਖੇ ਕੀਤਾ ਜਾਵੇਗਾ, ਜਦੋਂਕਿ ਅੰਤਿਮ ਅਰਦਾਸ - ਦੁਪਹਿਰ 2 ਵਜੇ ਤੋਂ 3:30 ਵਜੇ ਤੱਕ - ਸਿੱਖ ਸੈਂਟਰ ਆਫ਼ ਪੈਸੀਫਿਕ ਕੋਸਟ, 2211 ਐਸ. ਹਾਈਲੈਂਡ ਐਵੇਨਿਊ, ਸੈਲਮਾ, ਕੈਲੀਫੋਰਨੀਆ ਵਿਖੇ ਹੋਵੇਗੀ।

- Download Babushahi App
-
-