ਲੁਧਿਆਣਾ ਪੁਲਿਸ ਵੱਲੋਂ ਚਾਇਨਾ ਡੋਰ ਬਰਾਮਦ, ਦੋਸ਼ੀ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 2 ਜਨਵਰੀ 2026 ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ.ਪੀ.ਐੱਸ/ਅਤੇ ਰੁਪਿੰਦਰ ਸਿੰਘ ਆਈ.ਪੀ.ਐਸ/ਡਿਪਟੀ ਕਮਿਸ਼ਨਰ ਪੁਲਿਸ, ਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਚਾਇਨਾ ਡੋਰ ਦੇ 176 ਗੱਟੂ ਸਮੇਤ 01 ਦੋਸ਼ੀ ਗ੍ਰਿਫ਼ਤਾਰ ਕੀਤਾl
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੰਵਲਪ੍ਰੀਤ ਸਿੰਘ ਚਹਿਲ ਪੀ.ਪੀ.ਐਸ/ਏ.ਡੀ.ਸੀ.ਪੀ-3 ਅਤੇ ਜਤਿੰਦਰਪਾਲ ਸਿੰਘ ਪੀ.ਪੀ.ਐਸ/ਏ.ਸੀ.ਪੀ. ਪੱਛਮੀ ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ ਮੁੱਖ ਅਫਸਰ ਥਾਣਾ ਪੀ.ਏ.ਯੂ ਲੁਧਿਆਣਾ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਅਮਰੀਕ ਸਿੰਘ ਵੱਲੋਂ ਦੀਪਕ ਕੁਮਾਰ ਪੁੱਤਰ ਰਾਜੂ ਵਾਸੀ ਲੁਧਿਆਣਾ ਤੋ 176 ਗੱਟੂ ਪਾਬੰਦੀਸ਼ੁਦਾ ਪਲਾਸਟਿਕ ਚਾਈਨਾ ਡੋਰ ਬਰਾਮਦ ਹੋਣ ਤੇ ਉਸਦੇ ਖਿਲਾਫ ਮੁਕਦਮਾ ਨੰਬਰ 01 ਮਿਤੀ 01-01- 26 ਅਧੀਨ ਧਾਰਾ 223, 125 ਬੀ.ਐਨ.ਐਸ ਤਹਿਤ ਥਾਣਾ ਪੀ.ਏ.ਯੂ ਲੁਧਿਆਣਾ ਵਿੱਚ ਦਰਜ ਰਜਿਸਟਰ ਕੀਤਾ ਗਿਆl