ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਲੁੱਟਾ-ਖੋਹਾ ਕਰਨ ਵਾਲੇ ਗੈਂਗ ’ਤੇ ਵੱਡੀ ਕਾਰਵਾਈ, 02 ਦੋਸ਼ੀ ਕਾਬੂ, 04 ਵਾਹਨ ਤੇ ਦਾਤ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 22 ਨਵੰਬਰ 2025
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਰੁਪਿੰਦਰ ਸਿੰਘ IPS/ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਵੱਲੋਂ ਲੁੱਟਾ-ਖੋਹਾ ਕਰਨ ਵਾਲੇ ਗੈਂਗ ’ਤੇ ਵੱਡੀ ਕਾਰਵਾਈ, 02 ਦੋਸ਼ੀ ਕਾਬੂ, 04 ਵਾਹਨ ਤੇ ਦਾਤ ਬਰਾਮਦ ਕੀਤੇ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮੀਰ ਵਰਮਾ PPS/ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਅਤੇ ਕਿੱਕਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ, ਉੱਤਰੀ, ਲੁਧਿਆਣਾ ਨੇ ਦੱਸਿਆ ਕਿ ਮਿਤੀ 19.11.2025 ਨੂੰ ਇੰਸਪੈਕਟਰ ਹਰਸ਼ਵੀਰ ਸੰਧੂ ਮੁੱਖ ਅਫਸਰ, ਥਾਣਾ ਸਲੇਮ ਟਾਬਰੀ, ਲੁਧਿਆਣਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਜਲੰਧਰ ਬਾਈਪਾਸ ਨੇੜੇ ਲੁੱਟਾ-ਖੋਹਾ ਕਾਰਨ ਵਾਲਿਆਂ ਦੀ ਤਲਾਸ਼ ਵਿੱਚ ਮੌਜੂਦ ਸੀ ਤਾਂ ਸ.ਥ. ਪ੍ਰੇਮ ਚੰਦ ਨੂੰ ਮੁਖਬਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਅੰਕੁਸ਼ ਪੁੱਤਰ ਸੋਹਣ ਲਾਲ ਅਤੇ ਰਾਹੁਲ ਕੁਮਾਰ ਪੁੱਤਰ ਸੋਨੂੰ ਵਾਸੀਆਨ ਲੁਧਿਆਣਾ, ਜੋ ਲੁੱਟਾ-ਖੋਹਾ ਕਰਨ ਦੇ ਆਦੀ ਹਨ, ਖੋਹਿਆ ਹੋਇਆ ਮੋਟਰਸਾਈਕਲ ਵੇਚਣ ਲਈ ਕਬਾੜੀ ਮਾਰਕੀਟ ਟਿੱਬਾ ਰੋਡ ਵੱਲ ਜਾ ਰਹੇ ਹਨ। ਨਾਕਾਬੰਦੀ ਦੌਰਾਨ ਦੋ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਦਿਖੇ ਜੋ ਪੁਲਿਸ ਨੂੰ ਦੇਖ ਕੇ ਘਬਰਾਹਟ ਵਿੱਚ ਪਿੱਛੇ ਮੁੜਨ ਲੱਗੇ ਪਰ ਮੋਟਰਸਾਈਕਲ ਬੰਦ ਹੋ ਗਿਆ, ਜਿਸ ’ਤੇ ਸ.ਥ. ਪ੍ਰੇਮ ਚੰਦ ਨੇ ਸਾਥੀ ਕਰਮਚਾਰੀਆਂ ਨਾਲ ਰਾਹੁਲ ਕੁਮਾਰ ਤੇ ਅੰਕੁਸ਼ ਨੂੰ ਕਾਬੂ ਕੀਤਾ। ਬਿਨਾਂ ਨੰਬਰ ਵਾਲੀ ਹੀਰੋ ਸਪਲੈਂਡਰ ਮੋਟਰਸਾਈਕਲ ਦੀ ਮਾਲਕੀ ਬਾਰੇ ਪੁੱਛਗਿੱਛ ਕਰਨ ’ਤੇ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਿਆ, ਜਿਸਨੂੰ ਇੰਜਨ ਨੰਬਰ HA10ERH4A08721 ਅਤੇ ਚੈਸੀ ਨੰਬਰ MBLHA10CGHAA09859 ਸਮੇਤ ਕਬਜ਼ੇ ਵਿੱਚ ਲਿਆ ਗਿਆ। ਅੰਕੁਸ਼ ਦੀ ਤਲਾਸ਼ੀ ਦੌਰਾਨ ਉਸ ਤੋਂ ਇੱਕ ਲੋਹੇ ਦੀ ਦਾਤ ਵੀ ਬਰਾਮਦ ਹੋਈ। ਜਿਸ ਤੇ ਦੋਵੇਂ ਦੋਸ਼ੀਆਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਲੁਧਿਆਣਾ ਵਿੱਚ ਮੁਕੱਦਮਾ ਨੰਬਰ 200 ਮਿਤੀ 19-11-25 ਨੂੰ ਅਧੀਨ ਧਾਰਾ ਅ/ਧ 304(2) ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ। ਅਗਲੇ ਪੜਾਅ ਵਿੱਚ ਮਿਤੀ 21.11.2025 ਨੂੰ ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਆਪਣੇ ਫਰਦ ਇੰਕਸਾਫੀ ਬਿਆਨਾਂ ਅਧੀਨ ਧਾਰਾ 23(2) BSA 2023 ਤਹਿਤ 01 YAMAHA ਮੋਟਰਸਾਈਕਲ (ਨੰਬਰ HROSAJ8238) ਅਤੇ ,02 ਬਿਨਾਂ ਨੰਬਰ ਵਾਲੀਆਂ ਐਕਟਿਵਾ ਬਰਾਮਦ ਕਰਵਾਈਆਂ। ਦੋਵੇਂ ਦੋਸ਼ੀ ਰਾਹੁਲ ਕੁਮਾਰ ਅਤੇ ਅੰਕੁਸ਼ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਖੁਲਾਸਿਆਂ ਦੀ ਵੀ ਸੰਭਾਵਨਾ ਹੈ।