ਰੂਪਨਗਰ ਜ਼ਿਲ੍ਹੇ 'ਚ ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੀਆਂ 6 ਤੇ ਪੰਚਾਇਤ ਸੰਮਤੀ ਦੀਆਂ 18 ਨਾਮਜ਼ਦਗੀਆਂ ਅਯੋਗ ਕਰਾਰ
ਪੜਤਾਲ ਬਾਅਦ ਜ਼ਿਲ੍ਹਾ ਪ੍ਰੀਸ਼ਦ ਲਈ 40 ਤੇ ਪੰਚਾਇਤ ਸੰਮਤੀ ਲਈ 332 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ
ਰੂਪਨਗਰ, 05 ਦਸੰਬਰ: ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਵਿੱਚ 10 ਜ਼ੋਨਾ ਲਈ ਆਈਆ ਕੁੱਲ 46 ਨਾਮਜ਼ਦਗੀਆਂ ਵਿੱਚੋਂ 6 ਨਾਮਜ਼ਦਗੀਆਂ ਅਯੋਗ ਪਾਈਆਂ ਗਈਆਂ ਤੇ ਹੁਣ 40 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ ਹਨ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਸੰਮਤੀ ਲਈ 93 ਜ਼ੋਨਾਂ ਲਈ ਕੁੱਲ 350 ਨਾਮਜ਼ਦਗੀਆਂ ਆਈਆ, ਜਿਨ੍ਹਾਂ ਵਿੱਚੋਂ ਪੜਤਾਲ ਦੌਰਾਨ 18 ਨਾਮਜ਼ਦਗੀਆਂ ਅਯੋਗ ਪਾਈਆਂ ਗਈਆਂ ਤੇ ਹੁਣ 332 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਬਲਾਕ ਸ੍ਰੀ ਅਨੰਦਪੁਰ ਦੇ 15 ਜੋਨਾ ਲਈ ਕੁੱਲ 50 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ, ਜੋ ਕਿ ਸਹੀ ਪਾਈਆਂ ਗਈਆਂ ਹਨ।
ਪੰਚਾਇਤ ਸੰਮਤੀ ਰੂਪਨਗਰ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁਲ 70 ਨਾਮਜਦਗੀਆਂ ਵਿੱਚੋਂ, ਅੱਜ ਪੜਤਾਲ ਉਪਰੰਤ 3 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ, ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 67 ਰਹਿ ਗਈ ਹੈ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਮੋਰਿੰਡਾ ਦੇ 16 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁਲ 51 ਨਾਮਜਦਗੀਆਂ ਵਿੱਚੋਂ, ਅੱਜ ਪੜਤਾਲ ਉਪਰੰਤ 3 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ, ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 48 ਰਹਿ ਗਈ ਹੈ।
ਪੰਚਾਇਤ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ 54 ਨਾਮਜ਼ਦਗੀਆਂ ਵਿੱਚੋਂ, ਅੱਜ ਪੜਤਾਲ ਉਪਰੰਤ 2 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ, ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 52 ਰਹਿ ਗਈ ਹੈ।
ਬਲਾਕ ਨੰਗਲ ਵਿਖੇ ਪ੍ਰਾਪਤ ਹੋਏ 49 ਨਾਮਜ਼ਦਗੀਆਂ ਵਿੱਚੋਂ ਪੜਤਾਲ ਦੌਰਾਨ 48 ਸਹੀ ਪਾਏ ਗਏ ਅਤੇ 1 ਨਾਮਜ਼ਦਗੀ ਰੱਦ ਕਰ ਦਿੱਤੀ ਗਈ।
ਪੰਚਾਇਤ ਸੰਮਤੀ ਨੂਰਪੁਰ ਬੇਦੀ ਦੇ 17 ਜ਼ੋਨਾਂ ਲਈ ਪ੍ਰਾਪਤ ਹੋਈਆਂ 76 ਨਾਮਜ਼ਦਗੀਆਂ ਵਿੱਚੋਂ, ਅੱਜ ਪੜਤਾਲ ਉਪਰੰਤ 8 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ, ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 68 ਰਹਿ ਗਈ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਵਰਜੀਤ ਵਾਲੀਆ ਅਨੁਸਾਰ ਕੱਲ੍ਹ 6 ਦਸੰਬਰ ਨਾਮਜ਼ਦਗੀ ਅਮਲ ਵਿੱਚੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ ਹੋਵੇਗਾ।