ਰਾਜਪੁਰਾ: ਬਲਾਕ ਸੰਮਤੀ ਦੇ 15 ਜੋਨਾਂ 'ਚੋਂ 8 ਜੋਨ ਕਾਂਗਰਸੀ ਜਿੱਤੇ, 6 'ਤੇ AAP ਅਤੇ ਅਕਾਲੀ ਦਲ ਮਿਲੀ ਇੱਕ ਸੀਟ
ਰਾਜਪੁਰਾ: ਬਲਾਕ ਸੰਮਤੀ ਦੇ 15 ਜੋਨਾਂ 'ਚੋਂ 8 ਜੋਨਾਂ 'ਤੇ ਕਾਂਗਰਸੀ, 6 AAP, 1 ਅਕਾਲੀ ਦਲ ,ਬੀਜੇਪੀ ਨਹੀ ਖੋਲ ਸਕੀ ਖਾਤਾ
ਰਾਜਪੁਰਾ ,17 ਦਸੰਬਰ (ਕੁਲਵੰਤ ਸਿੰਘ ਬੱਬੂ)- ਬਲਾਕ ਸੰਮਤੀ ਰਾਜਪੁਰਾ ਦੀਆਂ 15 ਅਤੇ ਜ਼ਿਲਾ ਪਰਿਸ਼ਦ ਦੀ 1 ਸੀਟ ਉੱਤੇ 14 ਦਸੰਬਰ ਨੂੰ ਹੋਈਆਂ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿੱਚ 15 ਬਲਾਕ ਸੰਮਤੀ ਜੋਨਾਂ ਵਿੱਚੋਂ 8 ਬਲਾਕ ਸੰਮਤੀ ਜੋਨਾਂ ਉੱਤੇ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਜਦਕਿ 6 ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਇੱਕ ਸੀਟ ਤੇ ਅਕਾਲੀ ਦਲ ਦਾ ਉਮੀਦਵਾਰ ਜੈਤੂ ਰਿਹਾ ਪਰ ਬੀਜੇਪੀ ਆਪਣਾ ਖਾਤਾ ਨਹੀ ਖੋਲ ਸਕੀ ।ਇਸੇ ਤਰ੍ਹਾਂ ਰਾਜਪੁਰਾ ਦੀ ਇਕੋ ਇਕ ਜਿਲਾ ਪਰਿਸ਼ਦ ਉੜਦਨ ਜੋਨ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਤਵਿੰਦਰ ਸਿੰਘ ਨੇ ਕਾਂਗਰਸ ਨੂੰ ਪਛਾੜ ਕੇ ਜਿੱਤ ਦਰਜ ਕੀਤੀ।
ਐਸਡੀਐਮ-ਕਮ-ਚੋਣ ਅਧਿਕਾਰੀ ਨਮਨ ਮਾਰਕਨ ਨੇ ਦੱਸਿਆ ਕਿ ਬਲਾਕ ਸੰਮਤੀ ਦੀ ਉੜਦਨ ਜੋਨ ਤੋਂ ਬਲਵਿੰਦਰ ਸਿੰਘ ਕਾਂਗਰਸ, ਜਲਾਲਪੁਰ ਜੋਨ ਤੋਂ ਜਸਵੀਰ ਕੌਰ ਕਾਗਰਸ ,ਖਰੋਲਾ ਜੋਨ ਤੋਂ ਸੁਖਵਿੰਦਰ ਕੌਰ ਕਾਂਗਰਸ, ਭੱਪਲ ਜੋਨ ਤੋਂ ਨਛੱਤਰ ਸਿੰਘ ਕਾਂਗਰਸ , ਖਰਾਜਪੁਰ ਜੋਨ ਤੋਂ ਆਤਮਾ ਸਿੰਘ ਕਾਂਗਰਸ , ਜੰਡੋਲੀ ਜੋਨ ਤੋਂ ਗੁਰਮੀਤ ਕੌਰ ਕਾਂਗਰਸ , ਸ਼ਾਮਦੂ ਜੋਨ ਤੋਂ ਸੰਨੀ ਕਾਠਪਾਲ ਕਾਂਗਰਸ ,ਨਲਾਸ ਜੋਨ ਤੋਂ ਆਰਤੀ ਦੇਵੀ ਕਾਂਗਰਸ ,ਚੰਦੂਮਾਜਰਾ ਜੋਨ ਤੋਂ ਹਰਜਿੰਦਰ ਕੌਰ ਆਮ ਆਦਮੀ ਪਾਰਟੀ, ਬਸੰਤਪੁਰਾ ਜ਼ੋਨ ਤੋਂ ਬਾਜ ਫਤਿਹ ਸਿੰਘ ਆਮ ਆਦਮੀ ਪਾਰਟੀ ,ਦਮਦੜੀ ਜੋਨ ਤੋਂ ਜਸਪਾਲ ਸਿੰਘ ਆਮ ਆਦਮੀ ਪਾਰਟੀ ,ਰੰਗੀਆਂ ਜੋਨ ਤੋਂ ਸਿੱਦਿਆ ਆਮ ਆਦਮੀ ਪਾਰਟੀ, ਮਿਰਜ਼ਾਪੁਰ ਜੋਨ ਤੋਂ ਧਰਮਪਾਲ ਸਿੰਘ ਆਮ ਆਦਮੀ ਪਾਰਟੀ ,ਉਕਸੀ ਜੱਟਾ ਜੋਨ ਤੋਂ ਮਨਪ੍ਰੀਤ ਕੌਰ ਆਮ ਆਦਮੀ ਪਾਰਟੀ ਅਤੇ ਫਤਿਹਪੁਰ ਗੜੀ ਜੋਨ ਤੋਂ ਸਿੰਗਾਰਾ ਸਿੰਘ ਅਕਾਲੀ ਦਲ ਬਾਦਲ ਨੇ ਜਿੱਤ ਦਰਜ ਕੀਤੀ ਹੈ ।ਇਸ ਤਰਾਂ ਰਾਜਪੁਰਾ ਦੇ ਇਕੋ ਇਕ ਜਿਲਾ ਪਰਿਸ਼ਦ ਜੋਨ ਉੜਦਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਉਮਦੀਵਾਰ ਨੂੰ ਹਰਾ ਇਹ ਸੀਟ ਜਿੱਤੀ ਹੈ ।