ਮਜ਼ਦੂਰੀ ਲਈ ਘਰੋਂ ਨਿਕਲੀਆਂ ਦੋ ਔਰਤਾਂ ਦੀ ਸੜਕ ਹਾਦਸੇ 'ਚ ਮੌਤ
ਰੋਹਿਤ ਗੁਪਤਾ, ਗੁਰਦਾਸਪੁਰ
ਜਿਲਾ ਗੁਰਦਾਸਪੁਰ ਦੇ ਪਿੰਡ ਅੰਮੂਨੰਗਲ ਨਜ਼ਦੀਕ ਦੀ ਘਟਨਾ ਹੈ, ਜਿੱਥੇ ਘਰੋਂ ਮਜ਼ਦੂਰੀ ਕਰਨ ਲਈ ਇਕ ਮੋਟਰਸਾਈਕਲ 'ਤੇ ਤਿੰਨ ਜਣੇ ਪਤੀ, ਪਤਨੀ ਅਤੇ ਇਕ ਗੁਆਂਢਣ ਸਵਾਰ ਹੋ ਕੇ ਮਜ਼ਦੂਰੀ ਕਰਨ ਲਈ ਨਿਕਲੇ ਪਰ ਰਸਤੇ ਵਿੱਚ ਮੋਟਰਸਾਈਕਲ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਵਾਰ ਤਿੰਨ ਲੋਕਾਂ ਵਿਚੋਂ ਦੋਵੇਂ ਮਹਿਲਾਵਾਂ ਕਰਮਜੀਤ ਕੌਰ ਅਤੇ ਲਖਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਅਤੇ ਕਰਮਜੀਤ ਕੌਰ ਦਾ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਤਿੰਨੋਂ ਕੋਟਲਾ ਬੱਝਾ ਸਿੰਘ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੁਰਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ, ਜਦਕਿ ਸੜਕ 'ਤੇ ਕਾਫੀ ਦੇਰ ਪਈਆਂ ਰਹੀਆਂ ਲਾਸ਼ਾਂ ਨੂੰ ਦੇਖ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।