ਮੌਜੂਦਾ ਸਰਕਾਰ ਦੇ ਪੰਜਾਬ ਨੂੰ ਲੁੱਟਣ ਦੇ ਦਿਨ ਪੂਰੇ ਹੋਏ- ਪ੍ਰਗਟ ਸਿੰਘ
ਬਿਕਰਮਜੀਤ ਸਿੰਘ
ਪਟਿਆਲਾ, 26 ਨਵੰਬਰ 2026- ਆਮ ਆਦਮੀ ਪਾਰਟੀ ਨੀ ਬਦਲਾਅ ਦੇ ਨਾਂ ਤੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਜੰਗਲ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਦਿੱਲੀ ਵਿੱਚ ਬੈਠੀ ਹੋਈ ਈਸਟ ਇੰਡੀਆ ਕੰਪਨੀ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਧਾੜ ਵੀ ਬਣ ਕੇ ਸੂਬੇ ਦੀ ਆਰਥਿਕਤਾ ਨੂੰ ਲੁੱਟ ਕਿ ਲੈ ਗਏ ਹਨ ਤੇ ਭਗਵੰਤ ਮਾਨ ਲੋਕਾਂ ਨੂੰ ਚੁਟਕਲੇ ਸੁਣਾਉਣ ਵਿੱਚ ਹੀ ਮਗਨ ਰਿਹਾ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਪਟਿਆਲਾ ਕਾਂਗਰਸ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਦੌਰਾਨ ਪਹੁੰਚ ਕੇ ਕੀਤਾ ਸੋਚੋ ਵਿਚਾਰੋ ਪੰਜ ਸਾਲਾਂ ਵਿੱਚ ਸੂਬਾ ਕਿੱਥੇ ਖੜਾ ਹੈ ਅਤੇ ਮੋਗਾ ਰੈਲੀ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਵਜੋਂ ਪੰਜਾਬ ਦੇ ਡੀਜੀਪੀ ਅਤੇ ਚੀਫ ਸੈਕਟਰੀ ਕੰਮ ਕਰ ਰਹੇ ਹਨ ਭਗਵੰਤ ਮਾਨ ਦੀ ਸਰਕਾਰ ਦੇ ਆਪਣੇ ਮੰਤਰੀ ਐਮਐਲਏ ਦੇ ਕਈ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਭਰਿਸ਼ਟਾਚਾਰੀ ਵਿੱਚ ਬੁਰੀ ਤਰ੍ਹਾਂ ਲਿਪਤ ਹੋਏ ਹਨ।
ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਤੇ ਸਟੇਜ ਤੋਂ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿਵੇਂ ਲੋਕਤੰਤਰ ਦਾ ਕਤਲ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜੀ ਗਈ, ਜਿਸ ਕਰਕੇ ਹੁਣ ਲੋਕਾਂ ਨੂੰ ਸਾਫ ਸੁਥਰੇ ਅਕਸ਼ ਵਾਲਾ ਕੌਂਸਲਰ ਚੁਣਨ ਦਾ ਮੌਕਾ ਮਿਲਿਆ ਹੈ ਗਠਜੋੜ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵੀ ਭਾਗੀਦਾਰ ਬਣ ਗਿਆ ਹੈ, ਕਿਉਂਕਿ ਬੀਜੇਪੀ ਨੂੰ ਹੁਣ ਆਪਣਾ ਧਰਾਤਲ 2027 ਲਈ ਨਹੀਂ ਲੱਭਾ, ਜਿਸ ਕਰਕੇ ਮਜਬੂਰੀ ਵੱਸ ਹੁਣ ਉਹਨਾਂ ਨੇ ਅਕਾਲੀ ਦਲ ਨਾਲ ਯਾਰੀ ਲਾ ਲਈ ਹੈ।
ਪੰਜਾਬ ਦੀਆਂ ਸਰਹੱਦਾਂ ਬਾਰੇ ਉਨਾਂ ਆਖਿਆ ਕੀ ਹਥਿਆਰ ਅਤੇ ਨਸ਼ੇ ਪੰਜਾਬ ਵਿੱਚੋਂ ਬਾਰਡਰਾਂ ਤੋਂ ਆ ਰਹੇ ਹਨ ਇਸਦੀ ਸਿੱਧੇ ਰੂਪ ਵਿੱਚ ਜਿੰਮੇਵਾਰ ਬੀਜੇਪੀ ਹੈ ਤੇ ਕਦੇ ਵੀ ਪੰਜਾਬ ਦੇ ਭਲੇ ਵਾਲੀ ਗੱਲ ਨਹੀਂ ਕੀਤੀ। ਪੰਜਾਬ ਦੇ ਭਲੇ ਲਈ ਉਹਨਾਂ ਨੇ 2027 ਦੀਆਂ ਚੋਣਾਂ ਬਾਰੇ ਕਿਹਾ ਕਿ ਆਪਣੇ ਪਰਿਵਾਰਾਂ ਆਪਣੇ ਗਵਾਂਢੀਆਂ ਤੇ ਆਪਣੇ ਮਹੱਲੇ ਵਾਲਿਆਂ ਨਾਲ ਗੱਲ ਵਿਚਾਰ ਕਰਿਆ ਜੇ, ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੰਮ ਕੀਤਾ ਹੈ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਾਬਕਾ ਐਮਐਲਏ ਰਜਿੰਦਰ ਸਿੰਘ ਮੋਹਿਤ ਮਹਿੰਦਰਾ ਪਟਿਆਲਾ ਦਿਹਾਤੀ ਸਨੌਰ ਤੋਂ ਹਰਿੰਦਰ ਪਾਲ ਸਿੰਘ ਹੈਰੀਮਾਨ ਸ਼ਤਰਾਨਾ ਤੋਂ ਦਰਬਾਰਾ ਸਿੰਘ ਗੁਰਸ਼ਰਨ ਕੌਰ ਰੰਧਾਵਾ ਸਾਬਕਾ ਮੇਲ ਸਜੀਵ ਕੁਮਾਰ ਬਿੱਟੂ ਗੌਰਵ ਸੰਧੂ ਬਲਿਹਾਰ ਸਿੰਘ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
- Download Babushahi App
-
-