ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਵੱਲੋਂ ਸੀਜੀਸੀ ਲਾਂਡਰਾਂ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸ਼ੁਰੂਆਤ
ਉਦਯੋਗ ਲਈ ਤਿਆਰ ਇੰਜੀਨੀਅਰਿੰਗ ਹੁਨਰ ਨੂੰ ਮਿਲੇਗਾ ਹੁਲਾਰਾ
ਉੱਤਰੀ ਭਾਰਤ ਵਿੱਚ ਮਿਤਸੁਬੀਸ਼ੀ ਇਲੈਕਟ੍ਰਿਕ ਨੇ ਸਥਾਪਿਤ ਕੀਤਾ ਆਪਣੀ ਕਿਸਮ ਦਾ ਪਹਿਲਾ ਕੇਂਦਰ
ਸੈਂਟਰ ਵਿਦਿਆਰਥੀਆਂ ਨੂੰ ਫੈਕਟਰੀ ਆਟੋਮੇਸ਼ਨ ਤਕਨਾਲੋਜੀਆਂ ਵਿੱਚ ਹੱਥੀਂ ਸਿਖਲਾਈ ਕਰੇਗਾ ਪ੍ਰਦਾਨ ਅਤੇ ਉਦਯੋਗ ਅਕਾਦਮਿਕ ਸਹਿਯੋਗ ਹੋਵੇਗਾ ਮਜ਼ਬੂਤ
ਲਾਂਡਰਾਂ
ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਅੱਜ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ, ਮੋਹਾਲੀ ਵਿਖੇ ਇੱਕ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦਾ ਉਦਘਾਟਨ ਕੀਤਾ ਗਿਆ। ਇਸ ਕੇਂਦਰ ਦਾ ਉਦੇਸ਼ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਆਟੋਮੇਸ਼ਨ ਤਕਨਾਲੋਜੀਆਂ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਨ ਦੇ ਨਾਲ-ਨਾਲ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ।
ਸੀਓਈ ਦਾ ਉਦਘਾਟਨ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤਸੁਸ਼ੀ ਤਕਾਸੇ ਨੇ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਅਤੇ ਸੀਜੀਸੀ ਲਾਂਡਰਾਂ ਦੇ ਸੀਨੀਅਰ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤਾ।ਇਸ ਮੌਕੇ ਉਨ੍ਹਾਂ ਨਾਲ ਸ.ਪਰਮਪਾਲ ਸਿੰਘ ਢਿੱਲੋਂ, ਵਾਈਸ ਚੇਅਰਮੈਨ, ਸੀਜੀਸੀ ਲਾਂਡਰਾਂ, ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ; ਡਾ.ਸੁਖਪ੍ਰੀਤ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਈਸੀ-ਸੀਜੀਸੀ ਲਾਂਡਰਾਂ; ਡਾ.ਵਿਨੈ, ਐੱਚਓਡੀ, ਈਸੀਈ ਵਿਭਾਗ, ਡਾਇਰੈਕਟਰ ਅਕਾਦਮਿਕ ਡਾ.ਅਸ਼ੋਕ ਕੁਮਾਰ ਤੋਂ ਇਲਾਵਾ ਸੰਸਥਾ ਦੇ ਵੱਖ-ਵੱਖ ਡਾਇਰੈਕਟਰ ਅਤੇ ਡੀਨ ਵੀ ਮੌਜੂਦ ਸਨ।
ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਦੇ ਫੈਕਟਰੀ ਆਟੋਮੇਸ਼ਨ ਅਤੇ ਇੰਡਸਟਰੀਅਲ ਡਿਵੀਜ਼ਨ ਦੇ ਸਹਿਯੋਗ ਨਾਲ ਸਥਾਪਿਤ ਗਿਆ ਇਹ ਕੇਂਦਰ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਪਾਠਕ੍ਰਮ ਦੇ ਨਾਲ-ਨਾਲ ਮਿਤਸੁਬੀਸ਼ੀ ਇਲੈਕਟ੍ਰਿਕ ਦੀਆਂ ਫੈਕਟਰੀ ਆਟੋਮੇਸ਼ਨ ਤਕਨਾਲੋਜੀਆਂ ਨਾਲ ਸਬੰਧਿਤ ਵਾਧੂ ਸਿਖਲਾਈ ਮਾਡਿਊਲਸ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਸੀਓਈ ਵਿੱਚ ਪ੍ਰੋਗਰਾਮੇਬਲ ਲਾਜਿਕ ਕੰਟਰੋਲਰ (ਪੀਐਲਸੀ), ਹਿਊਮਨ ਮਸ਼ੀਨ ਇੰਟਰਫੇਸ (ਐਚਐਮਆਈ), ਸੁਪਰਵਾਈਜ਼ਰੀ ਕੰਟਰੋਲ ਅਤੇ ਡੇਟਾ ਪ੍ਰਾਪਤੀ (ਐਸਸੀਏਡੀਏ), ਏਸੀ ਸਰਵੋ ਸਿਸਟਮ, ਵੇਰੀਏਬਲ ਫ੍ਰੀਕੁਐਂਸੀ ਡਰਾਈਵ (ਵੀਐਫਡੀਜ਼), ਇੰਡਸਟਰੀਅਲ ਰੋਬੋਟਿਕਸ, ਕੋਲਾਬੋਰੇਟਿਵ ਰੋਬੋਟਸ (ਸੀਓਬੀਓਟੀਜ਼), ਕੰਪਿਊਟਰ ਨਿਊਮੇਰੀਕਲ ਕੰਟਰੋਲ (ਸੀਐਨਸੀ) ਅਤੇ ਹੋਰ ਫੈਕਟਰੀ ਆਟੋਮੇਸ਼ਨ ਅਤੇ ਇੰਡਸਟਰੀ 4.0 ਤਕਨਾਲੋਜੀਆਂ ਨੂੰ ਕਵਰ ਕਰਨ ਵਾਲੇ ਟ੍ਰੇਨਿੰਗ ਸਿਸਟਮ ਸਥਾਪਿਤ ਕੀਤੇ ਗਏ ਹਨ। ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਸੀਜੀਸੀ ਲਾਂਡਰਾਂ ਦੇ ਫੈਕਲਟੀ ਮੈਂਬਰਾਂ ਨੂੰ ਵੀ ਇਨ੍ਹਾਂ ਤਕਨਾਲੋਜੀਆਂ ਬਾਰੇ ਸਿਖਲਾਈ ਦੇਵੇਗਾ, ਜਿਸ ਨਾਲ ਉਹ ਵਿਦਿਆਰਥੀਆਂ ਨੂੰ ਹੋਰ ਵਿਹਾਰਕ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਸੰਸਥਾ ਵਿੱਚ ਨਿਰੰਤਰ, ਐਪਲੀਕੇਸ਼ਨ ਅਧਾਰਿਤ ਸਿਖਲਾਈ ਦਾ ਸਮਰਥਨ ਕਰ ਸਕਣਗੇ।
ਉਦਘਾਟਨ ਮੌਕੇ ਬੋਲਦਿਆਂ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤਸੁਸ਼ੀ ਤਾਕਾਸੇ ਨੇ ਕਿਹਾ ਕਿ ਤਕਨਾਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਪਰ ਇਹ ਤਕਨਾਲੋਜੀ ਨੂੰ ਤਰੱਕੀ ਵਿੱਚ ਬਦਲਣ ਦਾ ਕੰਮ ਲੋਕ ਹੀ ਕਰਦੇ ਹਨ। ਮਿਤਸੁਬੀਸ਼ੀ ਇਲੈਕਟ੍ਰਿਕ ਵਿਖੇ ਸਾਡਾ ਵਿਸ਼ਵਾਸ਼ ਹੈ ਕਿ ਵਿਹਰਿਕ ਸਿੱਖਿਆ, ਜਿਗਿਆਸਾ ਅਤੇ ਨਿਰੰਤਰ ਸੁਧਾਰ ਰਾਹੀਂ ਟੈਲੰਟ ਨੂੰ ਨਿਖਾਰਿਆ ਜਾ ਸਕਦਾ ਹੈ।ਇਹ ਸੈਂਟਰ ਆਫ਼ ਐਕਸੀਲੈਂਸ ਉਦਯੋਗ ਅਤੇ ਅਕਾਦਮਿਕ ਨੂੰ ਨੇੜੇ ਲਿਆਉਣ ਅਤੇ ਨੌਜਵਾਨ ਇੰਜੀਨੀਅਰਾਂ ਨੂੰ ਉਨ੍ਹਾਂ ਤਕਨਾਲੋਜੀਆਂ ਨਾਲ ਸਿੱਖਣ ਦਾ ਮੌਕਾ ਦੇਣ ਵਿੱਚ ਇੱਕ ਸਾਰਥਕ ਕਦਮ ਹੈ ਜਿਨ੍ਹਾਂ ਨਾਲ ਉਹ ਭਵਿੱਖ ਵਿੱਚ ਕੰਮ ਕਰ ਸਕਦੇ ਹਨ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਅਗਲੀ ਪੀੜ੍ਹੀ ਦੇ ਇੰਜੀਨੀਅਰਾਂ ਲਈ ਇਸ ਮਜ਼ਬੂਤ ਨੀਂਹ ਨੂੰ ਤਿਆਰ ਕਰਨ ਵਿੱਚ ਸੀਜੀਸੀ ਲਾਂਡਰਾਂ ਨਾਲ ਸਾਂਝੇਦਾਰੀ ਕਰਦਿਆਂ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਇਹ ਸੈਂਟਰ ਆਫ਼ ਐਕਸੀਲੈਂਸ ਉੱਨਤ ਉਦਯੋਗਿਕ ਤਕਨਾਲੋਜੀਆਂ ਨੂੰ ਸਾਡੇ ਵਿਦਿਆਰਥੀਆਂ ਦੇ ਹੋਰ ਨੇੜੇ ਲਿਆਉਂਦਾ ਹੈ ਅਤੇ ਅਕਾਦਮਿਕ ਸਿੱਖਿਆ ਤੇ ਉਦਯੋਗਿਕ ਵਿਹਾਰਕਤਾ ਵਿਚਕਾਰ ਕੜੀ ਨੂੰ ਹੋਰ ਮਜ਼ਬੂਤ ਕਰਦਾ ਹੈ। ਮਿਤਸੁਬੀਸ਼ੀ ਇਲੈਕਟ੍ਰਿਕ ਨਾਲ ਸਾਡਾ ਸਹਿਯੋਗ ਉੱਨਤ ਫੈਕਟਰੀ ਆਟੋਮੇਸ਼ਨ ਤਕਨਾਲੋਜੀਆਂ ਨੂੰ ਕਲਾਸਰੂਮ ਤੱਕ ਲਿਆਉਂਦਾ ਹੈ ਅਤੇ ਸਾਡੇ ਵਿਦਿਆਰਥੀਆਂ ਨੂੰ ਉਦਯੋਗਿਕ ਮਿਆਰ ਵਾਲੀਆਂ ਪ੍ਰਣਾਲੀਆਂ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹ ਸੈਂਟਰ ਆਫ਼ ਐਕਸੀਲੈਂਸ ਆਧੁਨਿਕ ਨਿਰਮਾਣ ਮੈਨੂਫੈਕਚਰਿੰਗ ਖੇਤਰ ਦੀਆਂ ਮੰਗਾਂ ਲਈ ਤਿਆਰ ਹੁਨਰਮੰਦ ਇੰਜੀਨੀਅਰਾਂ ਨੂੰ ਵਿਕਸਤ ਕਰਨ ਲਈ ਸੀਜੀਸੀ ਲਾਂਡਰਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਸੈਂਟਰ ਆਫ਼ ਐਕਸੀਲੈਂਸ, ਉੱਤਰੀ ਭਾਰਤ ਵਿੱਚ ਮਿਤਸੁਬੀਸ਼ੀ ਇਲੈਕਟ੍ਰਿਕ ਵੱਲੋਂ ਸਥਾਪਿਤ ਕੀਤਾ ਗਿਆ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ, ਜੋ ਕਿ ਖੇਤਰ ਦੇ ਅਕਾਦਮਿਕ ਈਕੋਸਿਸਟਮ ਨਾਲ ਕੰਪਨੀ ਦੀ ਸ਼ਮੂਲੀਅਤ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।ਇਸ ਪਹਿਲਕਦਮੀ ਰਾਹੀਂ ਕੰਪਨੀ ਦਾ ਉਦੇਸ਼ ਉਦਯੋਗ ਲਈ ਤਿਆਰ ਹੁਨਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਇੰਜੀਨੀਅਰਿੰਗ ਦੀ ਅਗਲੀ ਪੀੜ੍ਹੀ ਵਿੱਚ ਫੈਕਟਰੀ ਆਟੋਮੇਸ਼ਨ ਤਕਨਾਲੋਜੀਆਂ ਪ੍ਰਤੀ ਵਧੇਰੇ ਜਾਗਰੂਕਤਾ ਅਤੇ ਸਮਝ ਪੈਦਾ ਕਰਨਾ ਹੈ। ਇਹ ਭਾਈਵਾਲੀ ਵਿਹਾਰਕ, ਐਪਲੀਕੇਸ਼ਨ ਅਧਾਰਿਤ ਸਿੱਖਿਆ ਦੇ ਵਧ ਰਹੇ ਮਹੱਤਵ ਨੂੰ ਵੀ ਦਰਸਾਉਂਦੀ ਹੈ ਕਿਉਂਕਿ ਭਾਰਤੀ ਮੈਨੂਫੈਕਚਰਿੰਗ ਖੇਤਰ ਵਿੱਚ ਆਟੋਮੇਸ਼ਨ, ਰੋਬੋਟਿਕਸ ਅਤੇ ਡਿਜੀਟਲ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈ। ਉਦਯੋਗਿਕ ਮਿਆਰ ਵਾਲੇ ਉਪਕਰਣ ਅਤੇ ਸਿਖਲਾਈ ਨੂੰ ਅਕਾਦਮਿਕ ਵਾਤਾਵਰਣ ਵਿੱਚ ਲਿਆ ਕੇ ਇਹ ਕੇਂਦਰ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਪ੍ਰਦਾਨ ਕਰੇਗਾ ਕਿ ਅਸਲ ਜੀਵਨ ਦੀਆਂ ਮੈਨੂਫੈਕਚਰਿੰਗ ਅਤੇ ਉਦਯੋਗਿਕ ਪ੍ਰਕਿਰਿਆਵਾਂ ਵਿੱਚ ਆਟੋਮੇਸ਼ਨ ਤਕਨਾਲੋਜੀਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।
ਇਸ ਕੇਂਦਰ ਦੀ ਸਥਾਪਨਾ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਵੱਲੋਂ ਵਿਦਿਅਕ ਸੰਸਥਾਵਾਂ ਨਾਲ ਕੀਤੇ ਜਾ ਰਹੇ ਵਿਆਪਕ ਸਹਿਯੋਗ ਅਤੇ ਭਾਰਤ ਵਿੱਚ ਹੁਨਰ ਵਿਕਾਸ ਨੂੰ ਸਮਰਥਨ ਦੇਣ ਦੇ ਯਤਨਾਂ ਦਾ ਹਿੱਸਾ ਹੈ। ਜਿਵੇਂ ਜਿਵੇਂ ਉਦਯੋਗ ਵੱਧ ਤੋਂ ਵੱਧ ਉੱਨਤ ਮੈਨੂਫੈਕਚਰਿੰਗ ਤਕਨਾਲੋਜੀਆਂ ਨੂੰ ਅਪਣਾ ਰਹੇ ਹਨ, ਅਕਾਦਮਿਕ ਗਿਆਨ ਅਤੇ ਵਿਹਾਰਕ ਉਪਯੋਗਤਾ ਵਿਚਕਾਰਲੇ ਪਾੜੇ ਨੂੰ ਘਟਾਉਣ ਵਾਲੀਆਂ ਪਹਿਲਕਦਮੀਂਆਂ ਬਦਲਦੀਆਂ ਕਾਰਜਸਥਲ ਲੋੜਾਂ ਲਈ ਇੰਜੀਨੀਅਰਾਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਨਾਲ ਆਪਣੇ ਸਹਿਯੋਗ ਰਾਹੀਂ ਸੀਜੀਸੀ ਲਾਂਡਰਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐਨਈਪੀ 2020) ਦੇ ਉਦੇਸ਼ਾਂ ਦੇ ਅਨੁਸਾਰ ਹੁਨਰ ਕੇਂਦ੍ਰਿਤ ਅਤੇ ਉਦਯੋਗ ਸੰਬੰਧਿਤ ਸਿੱਖਿਆ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਣਾ ਜਾਰੀ ਰੱਖ ਰਿਹਾ ਹੈ। ਇਹ ਭਾਈਵਾਲੀ ਵਿਦਿਆਰਥੀਆਂ ਨੂੰ ਉੱਨਤ ਤਕਨਾਲੋਜੀਆਂ, ਵਿਹਾਰਕ ਸਿਖਲਾਈ ਅਤੇ ਵਿਕਸਤ ਉਦਯੋਗ ਦੀਆਂ ਜ਼ਰੂਰਤਾਂ ਨਾਲ ਜਾਣੂ ਕਰਵਾਉਂਦਿਆਂ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਲਈ ਸੰਸਥਾ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਦੀ ਹੈ।
- Download Babushahi App
-
-