ਭਾਰਤ ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤੇ ਖਿਲਾਫ ਚੰਡੀਗੜ੍ਹ ਐਕਸ਼ਨ ਦੀਆਂ ਤਿਆਰੀਆਂ ਜੋਰਾਂ ਤੇ : ਉਗਰਾਹਾਂ
ਅਸ਼ੋਕ ਵਰਮਾ
ਬਰਨਾਲਾ 2 ਜੁਲਾਈ 2026 :ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਦੀ ਸੂਬਾ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਚੀਮਾ ( ਬਰਨਾਲਾ )ਵਿਖੇ ਹੋਈ ਜਿਸ ਵਿੱਚ ਦੋ ਕਿਸਾਨ ਜਥੇਬੰਦੀਆਂ ਬੀਕੇਯੂ ( ਏਕਤਾ ਉਗਰਾਹਾਂ) ਅਤੇ ਬੀਕੇਯੂ ਏਕਤਾ ਡਕੌਂਦਾ (ਧਨੇਰ) ਵੱਲੋ ਚੰਡੀਗੜ੍ਹ ਦੇ ਵਿੱਚ ਕੀਤੇ ਜਾ ਰਹੇ ਐਕਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਤਸੱਲੀ ਪ੍ਰਗਟ ਕੀਤੀ ਕਿ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਮੀਟਿੰਗ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਿੱਥੇ ਭਾਰਤ ਅਮਰੀਕਾ ਸਮਝੌਤਾ ਲੋਕਾਂ ਦਾ ਜਿਉਣਾ ਦੁੱਬਰ ਕਰੇਗਾ ਤੇ ਕੁੱਲ ਕਾਰੋਬਾਰਾਂ ਦਾ ਉਜਾੜਾ ਕਰੇਗਾ ।ਅਤੇ ਅਜਰਾਈਲ ਅਮਰੀਕਾ ਵੱਲੋਂ ਨਹੱਕੀ ਥੋਪੀ ਹੋਈ ਜੰਗ ਦੇ ਖਿਲਾਫ, ਅਤੇ ਰਸੋਈ ਗੈਸ ,ਖਾਦਾਂ ,ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਕੀਤਾ ਵਾਧਾ ਵਾਪਸ ਕਰਾਉਣ ਲਈ ਚੰਡੀਗੜ੍ਹ ਦੇ ਵਿੱਚ ਐਕਸ਼ਨ ਕੀਤਾ ਜਾ ਰਿਹਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਰਤੀ ਲੋਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਆਓ ਵੱਡੀ ਪੱਧਰ ਤੇ ਪਰਿਵਾਰਾਂ ਸਮੇਤ ਹੁਮ ਹੁਮਾ ਕੇ ਚੰਡੀਗੜ੍ਹ ਦੇ ਵਿੱਚ ਪਹੁੰਚੀਏ ਕਿਉਂਕਿ ਜੇ ਭਾਰਤ ਅਮਰੀਕਾ ਸਮਝੌਤਾ ਸਿਰੇ ਚੜ ਜਾਂਦਾ ਹੈ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ ਤੇ ਸਾਡੇ ਖੇਤੀ ਖੇਤਰ ਨਾਲ ਜੁੜੇ ਸਹਾਇਕ ਧੰਦੇ ਵੀ ਜਿਸ ਵਿੱਚ ਦੁੱਧ ਦੇ ਧੰਦੇ ਅਤੇ ਹੋਰ ਸਹਾਇਕ ਧੰਦੇ ਵੀ ਚੌਪਟ ਹੋ ਜਾਣਗੇ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੋਕੇ ਨੇ ਕਿਹਾ ਕਿ ਕੁੱਲ ਦੁਨੀਆਂ ਦੇ ਵਿੱਚ ਅਮਰੀਕਾ ਥਾਣੇਦਾਰ ਬਣਿਆ ਹੋਇਆ ਹੈ ਤੇ ਆਪਦੇ ਪੱਖ ਦੇ ਫੈਸਲੇ ਡਾਂਗ ਦੇ ਜੋਰ ਕਰਵਾ ਰਿਹਾ ਹੈ ਜਿਹੜੇ ਮੁਲਕ ਨਹੀਂ ਮੰਨ ਰਹੇ ਉਹਨਾਂ ਮੁਲਕਾਂ ਤੇ ਨਿਹੱਕੇ ਹਮਲੇ ਕਰਕੇ ਆਪਦੀ ਕਠਪੁਤਲੀਆਂ ਸਰਕਾਰਾਂ ਬਣਾਉਣ ਦਾ ਯਤਨ ਕਰ ਰਿਹਾ ਹੈ ਜਿਵੇਂ ਅਜਰਾਈਲ ਦੇ ਮੋਢੇ ਤੇ ਰੱਖ ਕੇ ਇਰਾਨ ਤੇ ਹਮਲਾ ਕੀਤਾ ਹੋਇਆ ਹੈ ਉਥੋਂ ਦੇ ਲੋਕਾਂ ਦਾ ਘਾਣ ਕੀਤਾ ।ਇਸੇ ਤਰ੍ਹਾਂ ਸਾਡੇ ਭਾਰਤ ਦੇ ਹਾਕਮ ਵੀ ਲੜਨ ਵਾਲੀਆਂ ਜਥੇਬੰਦੀਆਂ ਨੂੰ ਡਾਂਗ ਦੇ ਜੋਰ ਦਵਾਉਣ ਲੱਗੇ ਹੋਏ ਹਨ ਸਾਡਾ ਜਮਹੂਰੀ ਹੱਕ ਮਾਰ ਰਹੇ ਹਨ ਇਸ ਕਰਕੇ ਸਾਡਾ ਜੇ ਜਮਹੂਰੀ ਹੱਕ ਨਹੀਂ ਬਚਦਾ ਤਾਂ ਫਿਰ ਮੰਗਾ ਮਸਲੇ ਤਾਂ ਦੂਰ ਦੀ ਗੱਲ ਹੋ ਜਾਵੇਗੀ। ਮੀਟਿੰਗ ਵਿੱਚ ਚੋਣ ਇਜਲਾਸ ਸਬੰਧੀ ਪਿੰਡਾਂ ਦੀਆਂ ਚੋਣਾਂ 15 ਜੁਲਾਈ ਤੱਕ ਕਰਨ ਦਾ ਅੰਤਿਮ ਫੈਸਲਾ ਕੀਤਾ ਗਿਆਤੇ ਸਾਰੀਆਂ ਹੀ ਬਲਾਕ ਕਮੇਟੀਆਂ ਨੂੰ ਕਿਹਾ ਗਿਆ ਕਿ 15 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਰੀਆਂ ਪਿੰਡ ਕਮੇਟੀਆਂ ਦੀਆਂ ਚੋਣਾਂ ਕਰਕੇ ਤੇ ਫੰਡਾਂ ਦੇ ਹਿਸਾਬ ਕਿਤਾਬ ਦੇ ਮਾਮਲੇ ਵਿੱਚ ਬੈਂਕ ਖਾਤੇ ਖੁਲਵਾ ਕੇ ਮੁਕੰਮਲ ਕੀਤੇ ਜਾਣ ਕਿਉਂਕਿ ਉਸ ਤੋਂ ਬਾਅਦ ਆਪਾਂ ਸੂਬਾ ਅਜਲਾਸ ਦੀ ਤਿਆਰੀ ਵਜੋਂ ਬਲਾਕ ਪੱਧਰੀਆਂ ਚੋਣਾਂ ਦਾ ਸਿਲਸਿਲਾ ਸ਼ੁਰੂ ਕਰ ਸਕੀਏ। ਬਿਜਲੀ ਸੰਕਟ ਦੇ ਮਾਮਲੇ ਦੇ ਵਿੱਚ ਮੀਟਿੰਗ ਨੇ ਮਹਿਸੂਸ ਕੀਤਾ ਕਿ ਇੱਕ ਵਾਰੀ ਚੰਗੀ ਬਾਰਸ਼ ਹੋਣ ਕਰਕੇ ਇਹ ਸੰਕਟ ਇੱਕ ਹੱਦ ਤੱਕ ਹੱਲ ਹੋ ਗਿਆ ਹੈ ਤੇ ਫਿਰ ਵੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ ਲੋਕਾਂ ਨੂੰ ਸੱਦਾ ਦਿੱਤਾ ਕਿ ਕਿਤੇ ਵੀ ਕਿਸੇ ਕਿਸਮ ਦਾ ਬਿਜਲੀ ਸੰਕਟ ਦੇ ਨਾਲ ਜੁੜ ਕੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਬਿਜਲੀ ਦਫਤਰਾਂ ਦੇ ਘਰਾਓ ਕੀਤੇ ਜਾਣ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਜੁਲਾਈ ਨੂੰ ਸਾਰੇ ਪੰਜਾਬ ਅੰਦਰ ਟੋਲ ਫਰੀ ਕਰਕੇ ਵੱਡੇ ਧਰਨੇ ਲਾਉਣ ਦਾ ਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਕਰਨ ਦੇ ਫੈਸਲੇ ਦੀ ਵੀ ਵੀਉਂਤਬੰਦੀ ਕੀਤੀ ।ਮੀਟਿੰਗ ਵਿੱਚ ਔਰਤ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ,ਕਮਲ ਬਰਨਾਲਾ, ਬਚਿੱਤਰ ਕੌਰ ਮੋਗਾ ਬਿੰਦਰਪਾਲ ਭਦੌੜ ਤੋਂ ਇਲਾਵਾਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਅਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਹਾਜ਼ਰ ਸਨ।
- Download Babushahi App
-
-