ਭਾਜਪਾ ਆਗੂਆਂ ਨੇ ਸੁਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ
12 ਸਾਲਾਂ ਤੋਂ ਦੇਸ਼ ਦੇ ਲੋਕਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਿਹਾ ਹੈ ਮੋਦੀ ਜੀ ਦਾ 'ਮਨ ਕੀ ਬਾਤ' ਪ੍ਰੋਗਰਾਮ
ਰੋਪੜ, 25 ਅਕਤੂਬਰ ()
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 12 ਸਾਲ ਪੂਰੇ ਹੋਣ ਦੇ ਮੌਕੇ ’ਤੇ ਅੱਜ ਰੋਪੜ ਵਿਖੇ ਭਾਰਤੀ ਜਨਤਾ ਪਾਰਟੀ ਦੇ ਰੋਪੜ ਸਰਕਲ ਦੇ ਆਗੂਆਂ ਅਤੇ ਵਰਕਰਾਂ ਨੇ ਸ੍ਰੀ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਆਸ਼ੀਰਵਾਦ ਹੋਟਲ ਵਿਖੇ ਪ੍ਰੋਗਰਾਮ ਸੁਣਿਆ। ਇਸ ਮੌਕੇ ਹਾਜ਼ਰ ਆਗੂਆਂ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਲੋਕਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ, ਸਮਾਜ ਸੇਵਾ, ਸਵਦੇਸ਼ੀ ਉਤਪਾਦਾਂ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਦਿੱਤੀ ਜਾ ਰਹੀ ਮਹੱਤਤਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ‘ਮਨ ਕੀ ਬਾਤ’ ਸਿਰਫ਼ ਇੱਕ ਰੇਡੀਓ ਪ੍ਰੋਗਰਾਮ ਨਹੀਂ, ਸਗੋਂ ਦੇਸ਼ ਦੇ ਆਮ ਨਾਗਰਿਕਾਂ ਦੀਆਂ ਪ੍ਰਾਪਤੀਆਂ, ਉਨ੍ਹਾਂ ਦੇ ਸੰਘਰਸ਼ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਪੂਰੇ ਦੇਸ਼ ਸਾਹਮਣੇ ਲਿਆਉਣ ਦਾ ਇੱਕ ਪ੍ਰਭਾਵਸ਼ਾਲੀ ਮੰਚ ਹੈ। ਉਨ੍ਹਾਂ ਕਿਹਾ ਕਿ ਵਿਜੈਦਸ਼ਮੀ ਦੇ ਸ਼ੁਭ ਮੌਕੇ ’ਤੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਪਿਛਲੇ 12 ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਯਾਤਰਾ ਨੂੰ ਲੋਕਾਂ ਦੇ ਯਤਨਾਂ ਨੂੰ ਨੇੜਿਓਂ ਸਮਝਣ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਨ ਵਾਲੀ ਤੀਰਥ ਯਾਤਰਾ ਦੇ ਸਮਾਨ ਦੱਸਿਆ ਹੈ। ਸ੍ਰੀ ਕਾਜਲਾ ਨੇ ਕਿਹਾ ਕਿ ਦੇਸ਼ ਦੀ ਤਾਕਤ ਉਸ ਦੇ ਮਿਹਨਤੀ ਨਾਗਰਿਕਾਂ ਵਿੱਚ ਵੱਸਦੀ ਹੈ। ਜਿਹੜੇ ਲੋਕ ਸਮਾਜ ਅਤੇ ਰਾਸ਼ਟਰ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ, ਉਹ ਸਮਾਜ ਲਈ ਪ੍ਰੇਰਣਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਹਾਣੀਆਂ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਪ੍ਰੋਗਰਾਮ ਦੌਰਾਨ ਪੰਜਾਬ ਦੀ ਰਵਾਇਤੀ ਖੇਤੀ ਅਤੇ ਕੁਦਰਤੀ ਕਪਾਹ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ‘ਖੇਤੀ ਵਿਰਾਸਤ ਮਿਸ਼ਨ’ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵੀ ਜ਼ਿਕਰ ਕੀਤਾ ਗਿਆ। ‘ਨਵ-ਤ੍ਰਿੰਜਣ’ ਪਹਿਲਕਦਮੀ ਰਾਹੀਂ ਮਾਲਵਾ ਖੇਤਰ ਵਿੱਚ ਕੁਦਰਤੀ ਕਪਾਹ ਦੀ ਖੇਤੀ ਅਤੇ ਰਵਾਇਤੀ ਬੁਣਾਈ ਕਲਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਪਹਿਲਕਦਮੀ ਨਾਲ ਰਮਨਦੀਪ ਕੌਰ, ਸੁਨੇਹਾ ਦੇਵੀ ਅਤੇ ਰਜਨੀ ਕੌਰ ਵਰਗੀਆਂ ਮਿਹਨਤੀ ਔਰਤਾਂ ਨੂੰ ਬੁਣਾਈ ਦੇ ਹੁਨਰ ਰਾਹੀਂ ਆਪਣੀ ਆਮਦਨ ਵਧਾਉਣ ਅਤੇ ਪਰਿਵਾਰਾਂ ਦੀ ਆਰਥਿਕਤਾ ਮਜ਼ਬੂਤ ਕਰਨ ਦਾ ਮੌਕਾ ਮਿਲ ਰਿਹਾ ਹੈ। ਸ੍ਰੀ ਕਾਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸਵੱਛਤਾ, ਸਵਦੇਸ਼ੀ ਉਤਪਾਦਾਂ ਦੀ ਵਰਤੋਂ ਅਤੇ ‘ਵੋਕਲ ਫਾਰ ਲੋਕਲ’ ਦੇ ਸੰਦੇਸ਼ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਉਤਪਾਦਾਂ ਨੂੰ ਤਰਜੀਹ ਦੇਣ ਨਾਲ ਦੇਸ਼ ਦੇ ਕਾਰੀਗਰਾਂ, ਛੋਟੇ ਕਾਰੋਬਾਰੀਆਂ ਅਤੇ ਘਰੇਲੂ ਉਦਯੋਗਾਂ ਨੂੰ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਨੇ ਖਾਦੀ ਅਤੇ ਗ੍ਰਾਮ ਉਦਯੋਗ ਦੇ ਉਤਪਾਦਾਂ ਦੀ ਵਿਕਰੀ ਵਿੱਚ ਹੋਏ ਵਾਧੇ ਨੂੰ ਵੀ ਸਵਦੇਸ਼ੀ ਪ੍ਰਤੀ ਲੋਕਾਂ ਦੇ ਵਧਦੇ ਵਿਸ਼ਵਾਸ ਦੀ ਨਿਸ਼ਾਨੀ ਦੱਸਿਆ। ਇਸ ਮੌਕੇ ਸ੍ਰੀ ਜਗਦੀਸ਼ ਚੰਦਰ ਕਾਜਲਾ ਨੇ ਆਸ਼ੀਰਵਾਦ ਹੋਟਲ ਦੇ ਮਾਲਕ ਸ੍ਰੀ ਰਮੇਸ਼ਵਰ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਰਮੇਸ਼ਵਰ ਸ਼ਰਮਾ ਪਾਰਟੀ ਪ੍ਰਤੀ ਸਮਰਪਣ ਅਤੇ ਸਹਿਯੋਗ ਦੀ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਗਰਾਮ ਦੌਰਾਨ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ ਮਨਾਏ ਜਾਣ ਵਾਲੇ ‘ਏਕਤਾ ਦਿਵਸ’ ਅਤੇ ਦੇਸ਼ ਭਰ ਵਿੱਚ ਕਰਵਾਈ ਜਾਣ ਵਾਲੀ ‘ਰਨ ਫਾਰ ਯੂਨਿਟੀ’ ਦਾ ਵੀ ਜ਼ਿਕਰ ਕੀਤਾ ਗਿਆ। ਹਾਜ਼ਰ ਆਗੂਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ। ਇਸ ਮੌਕੇ ਹਿੰਮਤ ਸਿੰਘ ਗਿਰਨ, ਹਰੀ ਓਮ ਸ਼ਰਮਾ, ਧਰਮਿੰਦਰ ਕੁਮਾਰ ਸਹੋਤਾ, ਮੋਹਿੰਦਰ ਪਾਲ ਕਾਜਲਾ, ਗਗਨਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰਪਾਲ, ਵਿਜੇ ਸੈਣੀ, ਜਸਕਰਨ ਸਿੰਘ, ਵੈਭਵ ਘਈ, ਗੰਗਾ ਰਾਮ, ਰਾਜ ਕੁਮਾਰ ਰਾਜੂ, ਰਜਿੰਦਰ ਕੁਮਾਰ, ਤਿਲਕ ਰਾਜ, ਗਗਨ ਗੁਪਤਾ, ਲੋਕੇਸ਼ ਕੁਮਾਰ, ਸੰਜੇ ਪ੍ਰਤਾਪ ਜੈਨ, ਸੁਨੀਲ ਕੁਮਾਰ, ਰਾਮ ਸੁਧਾਰ, ਸ਼ੂਰ ਸਿੰਘ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-