ਭਗਵੰਤ ਮਾਨ ਦੀ ਅਕਾਲ ਤਖ਼ਤ ਸਕੱਤਰੇਤ ’ਚ ਪੇਸ਼ੀ ਅੱਜ 15 ਜਨਵਰੀ ਨੂੰ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 15 ਜਨਵਰੀ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਅੱਗੇ ਪੇਸ਼ ਹੋਣਗੇ, ਹਾਲਾਂਕਿ ਸਮੇਂ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ ਕਿਉਂਕਿ ਜਥੇਦਾਰ ਨੇ ਪੇਸ਼ੀ ਦਾ ਸਮਾਂ ਸਵੇਰੇ 10.00 ਵਜੇ ਤੋਂ ਬਦਲ ਕੇ ਸ਼ਾਮ 4.30 ਵਜੇ ਕਰ ਦਿੱਤਾ ਸੀ ਪਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸਵੇਰੇ 10.00 ਵਜੇ ਹੀ ਹਾਜ਼ਰ ਹੋ ਜਾਣਗੇ ਤੇ ਉਹਨਾਂ ਦਾ ਸਾਰਾ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ।