ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਵੇਂ ਬਣੇ 66 ਕੇਵੀ ਗਰਿੱਡ ਗਿੱਦੜਵਿੰਡੀ ਦਾ ਕਰਨਗੇ ਉਦਘਾਟਨ
ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਹਲਕੇ ਦੇ ਲੋਕਾਂ ਨੂੰ ਮਿਲੇਗੀ ਬਿਹਤਰ ਬਿਜਲੀ ਸਪਲਾਈ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਪਿੰਡ ਗਿੱਦੜਵਿੰਡੀ ਵਿਖੇ ਬਿਜਲੀ ਵਿਭਾਗ ਪੰਜਾਬ ਵੱਲੋਂ ਲਗਭਗ 4.10 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ 66 ਕੇਵੀ ਗਰਿੱਡ ਬਣਕੇ ਤਿਆਰ ਹੋ ਗਿਆ ਹੈ। ਜਿਸ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਬਿਜਲੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅੱਜ 20 ਜੁਲਾਈ ਦਿਨ ਸੋਮਵਾਰ ਨੂੰ ਪਿੰਡ ਗਿੱਦੜਵਿੰਡੀ ਵਿਖੇ ਪਹੁੰਚ ਰਹੇ ਹਨ, ਜਿੱਥੇ ਉਹ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ, ਬਿਜਲੀ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਨਵੇਂ 66 ਕੇਵੀ ਗਰਿੱਡ ਗਿੱਦੜਵਿੰਡੀ ਨੂੰ ਲੋਕ ਅਰਪਣ ਕਰਦੇ ਹੋਏ ਚਾਲੂ ਕਰਨਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਉਦਮ ਨਾਲ 66 ਕੇਵੀ ਗਰਿੱਡ ਬਨਾਉਣ ਲਈ ਪਿੰਡ ਗਿੱਦੜਵਿੰਡੀ ਦੀ ਪੰਚਾਇਤ ਵੱਲੋਂ ਅਤੇ ਪਿੰਡ ਲੋਧੀਵਾਲ ਦੀ ਪੰਚਾਇਤ ਵੱਲੋਂ ਇੱਕ ਕਨਾਲ ਜ਼ਮੀਨ ਦਿੱਤੀ ਗਈ ਹੈ। ਇਸ ਗਰਿੱਡ ਵਿੱਚ 12.5 ਐਮ.ਵੀ.ਏ. ਦਾ ਵੱਡਾ ਟਰਾਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 7 ਨੰਬਰ ਆਊਟਗੋਇੰਗ 11 ਕੇਵੀ ਫੀਡਰਾਂ ਦੀ ਉਸਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 66 ਕੇਵੀ ਗਰਿੱਡ ਗਿੱਦੜਵਿੰਡੀ ਦੇ ਚਾਲੂ ਹੋਣ ਨਾਲ ਇਲਾਕੇ ਦੇ ਪਿੰਡ ਗਿੱਦੜਵਿੰਡੀ, ਲੋਧੀਵਾਲ, ਤਿਹਾੜਾ, ਸ਼ੇਰੇਵਾਲ, ਸੋਢੀਵਾਲ, ਮਲਸ਼ੀਹਾਂ ਬਾਜਣ, ਕੰਨੀਆਂ, ਰਸੂਲਪੁਰ, ਜੰਡੀ, ਤਰਫ਼ ਕੋਟਲੀ, ਅੱਬੂਪੁਰਾ ਆਦਿ ਨੂੰ ਬਿਹਤਰ ਬਿਜਲੀ ਸਪਲਾਈ ਦਾ ਫਾਇਦਾ ਮਿਲੇਗਾ ਅਤੇ ਨਾਲ ਲੱਗਦੇ 66 ਕੇਵੀ ਗਰਿੱਡਾਂ ਸਬ ਸਟੇਸ਼ਨ ਕਿਸ਼ਨਪੁਰਾ ਅਤੇ ਸਿੱਧਵਾਂ ਬੇਟ ਦਾ ਲੋਡ ਵੀ ਘੱਟ ਹੋਵੇਗਾ। ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਸੁਖਦੇਵ ਸਿੰਘ ਗਿੱਦੜੀਵਿੰਡੀ, ਇਕਬਾਲ ਸਿੰਘ ਲੋਧੀਵਾਲ, ਇੰਜ:ਗੁਰਵਿੰਦਰ ਸਿੰਘ ਐਸ.ਡੀ.ਓ.ਸਿੱਧਵਾਂ ਬੇਟ, ਪਰਮਜੀਤ ਸਿੰਘ ਚੀਮਾਂ, ਚੇਅਰਮੈਨ ਹਰਜਿੰਦਰ ਸਿੰਘ ਤਿਹਾੜਾ, ਸਰਪੰਚ ਰਾਜਦੀਪ ਸਿੰਘ ਮੁਨੱਬਰਪੁਰਾ, ਸੁਖਬੀਰ ਸਿੰਘ ਪੱਤੀ ਮੁਲਤਾਨੀ, ਚੇਅਰਮੈਨ ਪਰਮਜੀਤ ਸਿੰਘ ਬਹਾਦਰਕੇ, ਸਰਪੰਚ ਦੇਸਾ ਸਿੰਘ ਬਾਘੀਆਂ, ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਸਾਬਕਾ ਸਰਪੰਚ ਗੁਰਚਰਨ ਸਿੰਘ ਮਲਸ਼ੀਹਾਂ ਬਾਜਣ, ਰਾਜਵੰਤ ਸਿੰਘ ਕੰਨੀਆਂ, ਦਵਿੰਦਰ ਸਿੰਘ ਸਰਪੰਚ ਜਨੇਤਪੁਰਾ, ਚੇਅਰਮੈਨ ਕੁਲਦੀਪ ਸਿੰਘ ਸ਼ੇਖਦੌਲਤ, ਸਰਪੰਚ ਚਰਨ ਸਿੰਘ ਸੋਢੀਵਾਲ, ਸਰਪੰਚ ਜਗਦੀਪ ਸਿੰਘ ਸ਼ੇਰੇਵਾਲ, ਚੇਅਰਮੈਨ ਸ਼ਿੰਦਰਪਾਲ ਸਿੰਘ ਬੜਵਾਲ ਪਰਜੀਆਂ, ਅਵਤਾਰ ਸਿੰਘ ਤਿਹਾੜਾ, ਸੰਦੀਪ ਸਿੰਘ ਤਿਹਾੜਾ, ਬਲਜੀਤ ਸਿੰਘ ਲੋਧੀਵਾਲ ਆਦਿ ਵੀ ਹਾਜ਼ਰ ਸਨ।
- Download Babushahi App
-
-