ਬਚਨ ਸਿੰਘ ਗੁਰਮ ਦਾ ਕਾਵਿ ਸੰਗ੍ਰਹਿ “ਧੁੱਪ, ਛਾਂ ਅਤੇ ਧੂੰਆਂ” ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 2 ਨਵੰਬਰ 2026:-ਗਿਆਨਦੀਪ ਸਾਹਿਤ ਮੰਚ ਸਾਧਨਾ (ਰਜਿ) ਪਟਿਆਲਾ ਦੀ ਕੋਰ ਕਮੇਟੀ ਦੀ ਇਕੱਤਰਤਾ ਰੈਸਟ ਹਾਊਸ ਪਟਿਆਲਾ ਵਿਖੇ ਮੰਚ ਦੇ ਪ੍ਰਧਾਨ ਡਾ. ਜੀ ਐੱਸ ਆਨੰਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਉੱਘੇ ਕਵੀ ਬਚਨ ਸਿੰਘ ਗੁਰਮ ਦੀ ਕਾਵਿ ਪੁਸਤਕ
“ਧੁੱਪ, ਛਾਂ ਅਤੇ ਧੂੰਆਂ “
ਲੋਕ ਅਰਪਣ ਕੀਤੀ ਗਈ। ਇਹ ਗੁਰਮ ਸਾਹਿਬ ਦੀ ਤੀਜੀ ਕਾਵਿ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਦੋ ਕਾਵਿ ਪੁਸਤਕਾਂ ‘ ਦੇਖਿਆ ਪਰਖਿਆ ਅਤੇ ਕਾਇਨਾਤ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ।ਡਾ਼ ਜੀ ਐੱਸ ਆਨੰਦ ਨੇ ਕਿਹਾ ਕਿ ਕਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ।ਕਵੀ, ਕਵੀ ਹੁੰਦਾ ਹੈ। ਗੁਰਮ ਸਾਹਿਬ ਤਰਕਵਾਦੀ ਕਵੀ ਹਨ।ਉਨ੍ਹਾਂ ਦੀ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਗੁਰਮ ਸਾਹਿਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿਸ਼ੇ ਨੂੰ ਪ੍ਰਮੁੱਖਤਾ ਦੇ ਕੇ ਰਚੀਆਂ ਗਈਆਂ ਹਨ ਅਜਿਹੀਆਂ ਉਸਾਰੂ ਰਚਨਾਵਾਂ ਦਾ ਸਵਾਗਤ ਹੈ।ਮੰਚ ਸੰਚਾਲਨ ਦੀ ਭੂਮਿਕਾ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਜਨਰਲ ਸਕੱਤਰ ਵੱਲੋਂ ਨਿਭਾਈ ਗਈ।ਮੀਟਿੰਗ ਵਿੱਚ ਹਾਜ਼ਰ ਕਵੀਆਂ ਕੁਲਵੰਤ ਸਿੰਘ ਸੈਦੋਕੇ, ਦਰਸ਼ਨ ਸਿੰਘ ਦਰਸ਼ ਪਸਿਆਣਾ,ਗੁਰਪ੍ਰੀਤ ਸਿੰਘ ਢਿੱਲੋਂ ਅਤੇ ਜਸਵਿੰਦਰ ਕੌਰ ਆਦਿ ਨੇ ਵੀ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੁਰਮ ਸਾਹਿਬ ਨੂੰ ਵਧਾਈ ਦਿੱਤੀ।ਬਚਨ ਸਿੰਘ ਗੁਰਮ ਨੇ ਕਿਹਾ ਕਿ ਇਸ ਪੁਸਤਕ ਵਿੱਚ ਮੇਰੇ ਵੱਲੋਂ ਆਪਣੇ ਆਲੇ-ਦੁਆਲੇ ਵਾਪਰ ਰਹੇ ਵਰਤਾਰਿਆਂ ਬਾਰੇ ਆਪਣੇ ਅਨੁਭਵ ਅਤੇ ਅਹਿਸਾਸ ਪ੍ਰਗਟ ਕੀਤੇ ਹਨ। ਉਨ੍ਹਾਂ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਕੱਤਰਤਾ ਪ੍ਰਭਾਵਸ਼ਾਲੀ ਰਹੀ।
- Download Babushahi App
-
-