ਪੰਜਾਬੀ ਲੇਖਕ ਸਭਾ ਨੇ ਸਾਹਿਤਕ ਜੋੜੀਆਂ ਦੇ ਸਫ਼ਰਨਾਮੇ ਬਾਰੇ ਰਚਾਇਆ ਨਿਵੇਕਲਾ ਸਮਾਗਮ --
ਨਵੇਂ ਸਾਲ ਦਾ ਕੈਲੰਡਰ ਹੋਇਆ ਜਾਰੀ
ਚੰਡੀਗੜ੍ਹ, 11 ਜਨਵਰੀ 2025
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਸਾਹਿਤਕ ਜੋੜੀਆਂ ਦੇ ਸਫ਼ਰ ਨੂੰ ਸਮਰਪਿਤ ਇਕ ਵਿਲੱਖਣ ਸਮਾਗਮ ਕਰਵਾਇਆ ਜਿਸ ਵਿੱਚ ਇਹਨਾਂ ਜੋੜੀਆਂ ਨੇ ਇਕ ਦੂਜੇ ਬਾਰੇ ਗੱਲਾਂ ਸਾਂਝੀਆਂ ਕਰਦਿਆਂ ਆਪਣੀ ਸਾਹਿਤਕ ਯਾਤਰਾ ਬਾਰੇ ਚਾਨਣਾ ਪਾਇਆ | ਸਮਾਗਮ ਦੇ ਸ਼ੁਰੂ ਵਿੱਚ ਉਘੀ ਸਾਹਿਤਕਾਰਾ ਸੁਰਜੀਤ ਕੌਰ ਬੈਂਸ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਸੁਰਜੀਤ ਕੌਰ ਬੈਂਸ ਅਤੇ ਬਲਵਿੰਦਰ ਸਿੰਘ ਉੱਤਮ ਦੇ ਛੋਟੇ ਭਰਾ ਭੁਪਿੰਦਰ ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖਿਆ ਗਿਆ | ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹੋ ਜਿਹੇ ਮਿਆਰੀ ਸਮਾਗਮ ਸਭਾ ਦਾ ਹੀ ਰੁਤਬਾ ਵਧਾਉਂਦੇ ਹਨ | ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਉਹ ਇਸ ਸਮਾਗਮ ਦਾ ਹਿੱਸਾ ਬਣਨ ਦਾ ਸੱਦਾ ਕਬੂਲ ਕਰਨ ਵਾਸਤੇ ਸਾਰਿਆਂ ਦੇ ਰਿਣੀ ਹਨ | ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਦੀਪਕ ਸ਼ਰਮਾ ਚਨਾਰਥਲ, ਪਾਲ ਅਜਨਬੀ, ਭੁਪਿੰਦਰ ਸਿੰਘ ਮਲਿਕ, ਮਨਜੀਤ ਕੌਰ ਮੀਤ, ਡਾ. ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਸਿਮਰਜੀਤ ਕੌਰ ਗਰੇਵਾਲ, ਹਰਮਿੰਦਰ ਕਾਲੜਾ ਤੋਂ ਇਲਾਵਾ ਗੁਰਨਾਮ ਕੰਵਰ, ਡਾ. ਗੁਰਮਿੰਦਰ ਸਿੱਧੂ, ਬਲਕਾਰ ਸਿੱਧੂ, ਮਲਕੀਅਤ ਬਸਰਾ, ਨਵਨੀਤ ਕੌਰ ਮਠਾੜੂ, ਲਾਭ ਸਿੰਘ ਲਹਿਲੀ ਅਤੇ ਸ਼ਾਇਰ ਭੱਟੀ ਨੇ ਕੱਕੜ ਐਸਟੇਟਸ ਦੇ ਡਾਇਰੈਕਟਰ ਗੁਰਿੰਦਰਜੀਤ ਸਿੰਘ ਕੱਕੜ ਦੀ ਹਾਜ਼ਰੀ ਵਿੱਚ ਸਾਲ 2026 ਦਾ ਕੈਲੰਡਰ ਰਿਲੀਜ਼ ਕੀਤਾ | ਪਹਿਲੀ ਜੋੜੀ ਵਜੋਂ ਗੁਰਨਾਮ ਕੰਵਰ ਅਤੇ ਊਸ਼ਾ ਕੰਵਰ ਨੇ ਵਿਆਹ ਦੀ ਆਪਣੀ 50ਵੀ ਵਰ੍ਹੇਗੰਢ ਦੀ ਵਧਾਈ ਕਬੂਲਦਿਆਂ ਕਿਹਾ ਕਿ ਉਹ ਦੋਵੇਂ ਇਕ ਦੂਜੇ ਦੇ ਪੂਰਕ ਹਨ | ਡਾ. ਗੁਰਮਿੰਦਰ ਸਿੰਘ ਅਤੇ ਡਾ. ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਜਿਸ ਘਰ ਵਿੱਚ ਸਾਹਿਤ ਦਾ ਵਾਸਾ ਹੈ ਉਸ ਘਰ ਵਿੱਚ ਸਾਰਥਕਤਾ ਹੋਣੀ ਲਾਜ਼ਮੀ ਹੈ | ਸੁਸ਼ੀਲ ਦੋਸਾਂਝ ਅਤੇ ਕਮਲ ਦੋਸਾਂਝ ਨੇ ਕਿਹਾ ਕਿ ਲਫ਼ਜ਼ਾਂ ਦੀ ਮਦਦ ਨਾਲ ਰਿਸ਼ਤਿਆਂ ਦੀ ਗੰਢ ਹੋਰ ਮਜ਼ਬੂਤ ਹੁੰਦੀ ਹੈ | ਪ੍ਰਿੰ: ਗੁਰਦੇਵ ਪਾਲ ਅਤੇ ਏ. ਐੱਸ ਪਾਲ ਨੇ ਕਿਹਾ ਕਿ ਉਹ ਦੋਵੇਂ ਰੂਹਾਨੀਅਤ ਦੀ ਦੁਨੀਆ ਦੇ ਬਾਸ਼ਿੰਦੇ ਹਨ | ਪ੍ਰਗਿਆ ਸ਼ਾਰਦਾ ਅਤੇ ਕੇ. ਕੇ ਸ਼ਾਰਦਾ ਨੇ ਕਿਹਾ ਕਿ ਉਹ ਇਕ ਦੂਜੇ ਦੇ ਆਤਮ ਵਿਸ਼ਵਾਸ ਦੀ ਵਜ੍ਹਾ ਹਨ | ਪ੍ਰਸਿੱਧ ਨਾਟਕਕਾਰਾਂ ਦਵਿੰਦਰ ਦਮਨ ਅਤੇ ਜਸਵੰਤ ਦਮਨ ਨੇ ਕਿਹਾ ਕਿ ਉਹਨਾਂ ਨੇ ਮੁਹੱਬਤ ਨੂੰ ਪ੍ਰਵਾਨ ਚੜ੍ਹਾਉਂਦਿਆ ਆਪਣੀ ਸਾਰੀ ਜ਼ਿੰਦਗੀ ਰੰਗਮੰਚ ਦੇ ਹਵਾਲੇ ਕੀਤੀ ਹੋਈ ਹੈ | ਪ੍ਰੋ. ਅਤੈ ਸਿੰਘ ਅਤੇ ਸੁਰਿੰਦਰ ਅਤੈ ਸਿੰਘ ਨੇ ਕਿਹਾ ਕਿ ਸਾਹਿਤ ਨੇ ਉਹਨਾਂ ਨੂੰ ਦੁਨੀਆ ਵੇਖਣ ਦਾ ਅਲੱਗ ਨਜ਼ਰੀਆ ਪ੍ਰਦਾਨ ਕੀਤਾ | ਗੁਰਦੀਪ ਗੁਲ ਅਤੇ ਸੁਰਜੀਤ ਸਿੰਘ ਧੀਰ ਨੇ ਕਿਹਾ ਗ਼ਜ਼ਲ ਅਤੇ ਆਵਾਜ਼ ਦੇ ਰਿਸ਼ਤੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਸੰਜੀਦਗੀ ਦਿੱਤੀ ਹੈ | ਪ੍ਰੇਮ ਵਿਜ ਅਤੇ ਰਾਜ ਵਿਜ ਦਾ ਕਹਿਣਾ ਸੀ ਕਿ ਬਿਨਾ ਸ਼ਿਕਾਇਤ ਤੋਂ ਜ਼ਿੰਦਗੀ ਕੱਟਣ ਲਈ ਹਲੀਮੀ ਹੀ ਸਹਾਇਕ ਹੁੰਦੀ ਹੈ | ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਦਲਜੀਤ ਕੌਰ ਦਾਊਂ ਨੇ ਆਪਣੀ ਸਾਹਿਤਕ ਕਾਮਯਾਬੀ ਦਾ ਸੇਹਰਾ ਸ਼ਾਂਤ ਸੁਭਾਅ ਨੂੰ ਦਿੱਤਾ | ਅੰਜੂ ਗਰੋਵਰ ਅਤੇ ਅਮਨਦੀਪ ਸਿੰਘ ਗਰੋਵਰ ਨੇ ਕਿਹਾ ਕਿ ਸਾਹਿਤ ਦੀ ਗੁੜ੍ਹਤੀ ਨੇ ਓਹਨਾ ਨੂੰ ਚੰਗੀ ਜੀਵਨ ਸੇਧ ਦਿੱਤੀ ਹੈ | ਨਾਟਕਕਾਰ ਡਾ. ਸਾਹਿਬ ਸਿੰਘ ਅਤੇ ਰਜਿੰਦਰ ਰੋਜ਼ੀ ਨੇ ਕਿਹਾ ਕਿ ਘਰ ਦੇ ਚੰਗੇ ਮਾਹੌਲ ਨਾਲ ਹੀ ਸਿਰਜਣਾਤਮਕ ਕੰਮ ਸੰਭਵ ਹੋ ਨਿੱਬੜਦਾ ਹੈ | ਡਾ. ਨੀਨਾ ਸੈਣੀ ਅਤੇ ਅਜੀਤ ਸਿੰਘ ਧਨੌਤਾ ਨੇ ਆਪਣੇ ਸਾਥ ਨੂੰ ਜ਼ਿੰਦਗੀ ਜਿਊਣ ਦਾ ਵਿਲੱਖਣ ਢੰਗ ਦੱਸਿਆ | ਨਿੰਮੀ ਵਸਿਸ਼ਟ ਅਤੇ ਰਜਿੰਦਰ ਪਾਲ ਵਸ਼ਿਸ਼ਟ ਨੇ ਕਿਹਾ ਕੇ ਰਿਸ਼ਤਿਆਂ ਵਿਚਲੀ ਸੱਚਾਈ ਸਭ ਤੋਂ ਵੱਡੀ ਤਾਕ਼ਤ ਹੈ | ਪ੍ਰਭਜੋਤ ਕੌਰ ਢਿੱਲੋਂ ਅਤੇ ਕਰਨਲ ਅਮਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸਮਾਜਿਕ ਸਰੋਕਾਰ ਵੀ ਤੁਹਾਡੀ ਸਾਹਿਤਕ ਚੇਤਨਾ ਨੂੰ ਜਗਾਉਂਦੇ ਹਨ | ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਕਲਾ ਪਵਿੱਤਰ ਰਿਸ਼ਤੇ ਦੀ ਪਹਿਚਾਣ ਕਰਨ ਦੇ ਸਮਰੱਥ ਹੁੰਦੀ ਹੈ | ਲੇਖਕ ਸਭਾ ਦੀ ਜਨਰਲ ਸਕੱਤਰ ਸਿਮਰਜੀਤ ਗਰੇਵਾਲ ਨੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਨਿਵੇਕਲੇ ਸਮਾਗਮ ਸਿਰਜੇ ਜਾਣਗੇ | ਜਿਨ੍ਹਾਂ ਹੋਰ ਮਹੱਤਵਪੂਰਣ ਸ਼ਖ਼ਸੀਅਤਾਂ ਨੇ ਅੱਜ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ ਉਹਨਾਂ ਵਿੱਚ ਜੋੜੀਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਤੋਂ ਇਲਾਵਾ ਰਮੇਸ਼ ਕੁਮਾਰ, ਸੰਗੀਤਾ ਸ਼ਰਮਾ ਕੁੰਦਰਾ, ਸੁਰਿੰਦਰ ਕੁਮਾਰ, ਦਰਸ਼ਨ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਮਾਵੀ, ਸਰਬਜੀਤ ਸਿੰਘ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ, ਰੋਬਿਨ ਬਤਰਾ, ਐੱਨ. ਐੱਸ ਬਸਰਾ, ਭਗਤ ਰਾਮ ਰੰਗਾਂੜਾ, ਸਰਦਾਰਾ ਸਿੰਘ ਚੀਮਾ, ਮਨਦੀਪ ਸਿੰਘ, ਜਗਜੀਤ ਸਿੰਘ, ਅਰਵਿੰਦ ਦਮਨ, ਆਰ.ਕੇ ਭਗਤ, ਪਰਮਿਤਰਾ, ਸ਼ਮਸ਼ੀਲ ਸਿੰਘ ਸੋਢੀ, ਰਜਿੰਦਰ ਲਿਬਰੇਟ, ਬਾਬੂ ਰਾਮ ਦੀਵਾਨਾ, ਗੁਰਦਰਸ਼ਨ ਬੱਲ, ਸੁਭਾਸ਼, ਲਲਿਤਾ ਕਸ਼ਿਅਪ, ਬਲਦੇਵ ਸਿੰਘ, ਮਹਿੰਦਰ ਸੰਧੂ ਮਾਣੂੰਕੇ, ਪਰਮਜੀਤ ਪਰਮ, ਹਰਜੀਤ ਸਿੰਘ, ਹਰਬੰਸ ਸੋਢੀ, ਧਿਆਨ ਸਿੰਘ ਕਾਹਲੋਂ, ਸੀਮਾ ਗੁਪਤਾ, ਡਾ. ਸੁਨੀਤ ਮਦਾਨ, ਪਰਮਿੰਦਰ ਸਿੰਘ ਗਿੱਲ, ਗੁਰਦਰਸ਼ਨ ਸਿੰਘ ਬਾਹੀਆ, ਜਗਤਾਰ ਸਿੰਘ ਜੋਗ, ਡਾ. ਮਨਜੀਤ ਸਿੰਘ ਮਝੈਲ ਅਤੇ ਰਾਕੇਸ਼ ਵਾਲੀਆ ਦੇ ਨਾਮ ਜ਼ਿਕਰੇ ਖ਼ਾਸ ਹਨ |