ਪਨਬਸ ਰੋਡਵੇਜ ਅਤੇ ਪੀ ਆਰ ਟੀ ਸੀ ਦੇ ਕੰਟਰੈਕਟ ਵਰਕਰ ਰਿਹਾ ਕੀਤੇ ਜਾਣ : ਸੀਟੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਨਵੰਬਰ 2025
ਪਿਛਲੀ ਰਾਤ ਪੀ ਆਰ ਟੀ ਸੀ ਨਾਲ ਸਬੰਧਤ ਯੂਨੀਅਨ-ਪੰਜਾਬ ਰੋਡਵੇਜ/ਪਨਬਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸਾਰੇ ਆਗੂਆ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੇ ਕਹੇ ਉੱਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਘੋਰ ਨਿੰਦਿਆ ਕਰਦਿਆ ਸੀਟੂ ਦੇ ਸੁਬਾਈ ਜਨਰਲ ਸਕੱਤਰ ਮਹਾਂ ਸਿੰਘ ਰੌੜੀ ਨੇ ਬਿਆਨ ਜਾਰੀ ਕਰਕੇ ਗ੍ਰਿਫਤਾਰ ਕੀਤੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ,ਪਨਬਸ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਨਿਜੀਕਰਨ ਬੰਦ ਕਰਨ, ਲੋਕਾ ਦੀ ਲੋੜ ਅਨੁਸਾਰ ਨਵੀਆਂ ਬੱਸਾ ਨਾਲ ਫਲੀਟ ਦਾ ਵਾਧਾ ਕੀਤੇ ਜਾਣ ਅਤੇ ਟਰੇਡ ਯੂਨੀਅਨ ਲਹਿਰ ਨੂੰ ਕੁਚਲਣ ਦੀ ਨੀਤੀ ਉਤੇ ਅਮਲ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ |ਸੀਟੂ ਆਗੂ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਸੀਟੂ ਪਨਬਸ, ਪੀ ਆਰ ਟੀ ਸੀ ਦੇ ਮੁਲਾਜ਼ਮਾਂ ਦੇ ਨਾਲ ਡੱਟ ਕੇ ਖੜੀ ਹੈ | ਕਾਮਰੇਡ ਮਹਾਂ ਸਿੰਘ ਰੌੜੀ ਨੇ ਬਾਕੀ ਟਰੇਡ ਯੂਨੀਅਨਾ ਅਤੇ ਉਹਨਾ ਦੇ ਆਗੂਆ ਨੂੰ ਅਪੀਲ ਕੀਤੀ ਹੈ ਕਿ ਉਹ ਗ੍ਰਿਫਤਾਰ ਆਗੂਆ ਦੀ ਰਿਹਾਈ ਤੋਂ ਪਹਿਲਾ ਮੈਨੇਜਮੈਂਟ/ਸਰਕਾਰ ਨਾਲ ਗੱਲਬਾਤ ਨਾ ਕਰਨ ਅਤੇ ਕਿਸੀ ਤਰਾਂ ਦੀ ਭੜਕਾਹਟ ਤੋਂ ਬਿਨਾਂ ਸ਼ਾਂਤੀ ਪੂਰਵਕ ਪੂਰਨ ਹੜਤਾਲ ਦੇ ਫੈਸਲੇ ਉਤੇ ਡੱਟ ਕੇ ਪਹਿਰਾ ਦੇਣ।