ਨਵਾਂਸ਼ਹਿਰ ਦੇ ਸਤਨਾਮ ਸਿੰਘ ਰਾਸ਼ਟਰ ਪੱਧਰ 'ਤੇ ਸਨਮਾਨਿਤ: ਗਰੀਨ ਸਕੂਲ ਪ੍ਰੋਗਰਾਮ ਵਿੱਚ ਗੱਡੇ ਝੰਡੇ
ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਦਾ ਰਾਸ਼ਟਰ ਪੱਧਰ ਤੇ ਗਰੀਨ ਸਕੂਲ ਪ੍ਰੋਗਰਾਮ ਲਈ ਹੋਇਆ ਸਨਮਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 05 ਫ਼ਰਵਰੀ,2026- ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਦੇ ਅਦਾਰੇ ਸੈਂਟਰ ਫਾਰ ਸਾਇੰਸ ਐਂਡ ਇਨਵਰਨਮੈਂਟ ਨਵੀਂ ਦਿੱਲੀ ਦੇ ਵੱਲੋਂ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਮੂਹ ਸਕੂਲਾਂ ਦਾ ਗਰੀਨ ਸਕੂਲ ਪ੍ਰੋਗਰਾਮ ਤਹਿਤ ਆਡਿਟ ਕੀਤਾ ਜਾਂਦਾ ਹੈ ।ਜਿਸ ਵਿੱਚ ਸਕੂਲਾਂ ਦੇ ਛੇ ਵੱਖ ਵੱਖ ਕੰਪੋਨੈਂਟ ਨੂੰ ਚੈਕ ਕੀਤਾ ਜਾਂਦਾ ਹੈ ਜਿਵੇਂ ਲੈਂਡ, ਪਾਣੀ ,ਵੇਸਟ, ਭੋਜਨ, ਊਰਜਾ ਅਤੇ ਹਵਾ। ਸਮੂਹ ਕੰਪੋਨੈਂਟਾਂ ਨੂੰ ਭਾਰਤ ਸਰਕਾਰ ਦੇ ਬਣੇ ਹੋਏ ਪੋਰਟਲ ਤੇ ਪੋਰਟਲ ਦੇ ਨਿਯਮਾਂ ਮੁਤਾਬਕ ਅਪਲੋਡ ਕੀਤਾ ਜਾਂਦਾ ਹੈ ਤੇ ਜਿਸ ਨੂੰ ਸੈਂਟਰ ਫੋਰ ਸਾਇੰਸ ਐਂਡ ਇਨਵਰਮੈਂਟ ਨਵੀਂ ਦਿੱਲੀ ਵੱਲੋਂ ਚੈੱਕ ਕੀਤਾ ਜਾਂਦਾ ਹੈ। ਇਸ ਸਬੰਧੀ ਦਫਤਰ ਜ਼ਿਲਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਹਰੇਕ ਸਾਲ ਜਿਲਾ ਕੋਆਰਡੀਨੇਟਰ ਸਤਨਾਮ ਸਿੰਘ ਦੀ ਯੋਗ ਅਗਵਾਈ ਹੇਠ ਪੂਰੇ ਇੱਕ ਦਿਨ ਦੀ ਸਮੂਹ ਈਕੋ ਕਲੱਬ ਇੰਚਾਰਜ ਦੀ ਵਰਕਸ਼ਾਪ ਲਗਾਈ ਜਾਂਦੀ ਹੈ ਜਿਸ ਨੂੰ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨਵੀਂ ਦਿੱਲੀ ਤੋਂ ਟਰੇਨਿੰਗ ਪ੍ਰਾਪਤ ਕਰ ਚੁੱਕੇ ਰਿਸੋਰਸ ਪਰਸਨ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ।
ਸਾਲ 2023 ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਸਿਰਫ ਇੱਕ ਸਕੂਲ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹ ਵਾਲਾ ਗਰੀਨ ਸਕੂਲ ਚੁਣਿਆ ਗਿਆ ਸੀ, ਸਾਲ 2024-25 ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਸਕੂਲ ਚੁਣੇ ਗਏ ਸੀ ਅਤੇ ਇਸ ਵਾਰ ਪੂਰੇ ਭਾਰਤ ਵਿੱਚ 6263 ਸਕੂਲਾਂ ਵੱਲੋਂ ਅਪਲਾਈ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 122 ਸਕੂਲਾਂ ਨੇ ਅਪਲਾਈ ਕੀਤਾ ਅਤੇ ਉਹਨਾਂ ਵਿੱਚੋਂ 10 ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦੀ, ਸਰਕਾਰੀ ਹਾਈ ਸਕੂਲ ਕੌਲਗੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ, ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ, ਸਰਕਾਰੀ ਹਾਈ ਸਕੂਲ ਗੜ ਪਧਾਣਾ ਫਤਿਹ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਮੂਸਾਪੁਰ ਰਾਸ਼ਟਰ ਪੱਧਰ ਤੇ ਗਰੀਨ ਸਕੂਲ ਚੁਣੇ ਗਏ। ਪੂਰੇ ਭਾਰਤ ਵਿੱਚ ਪੰਜਾਬ ਦੇ 237 ਸਕੂਲ ਚੁਣੇ ਗਏ ਜਿਸ ਵਿੱਚੋਂ 218 ਸਰਕਾਰੀ ਸਕੂਲ ਨੇ। ਪੰਜਾਬ ਰਾਜ ਤੀਜੀ ਵਾਰ ਰਾਸ਼ਟਰ ਪੱਧਰ ਤੇ ਜੇਤੂ ਬਣਿਆ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੂਜੀ ਵਾਰ ਗਰੀਨ ਜਿਲਾ ਐਲਾਨਿਆ ਗਿਆ।
ਇਸ ਵਧੀਆ ਕਾਰਗੁਜ਼ਾਰੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜਿਲਾ ਸਿੱਖਿਆ ਅਫਸਰ ਲਖਬੀਰ ਸਿੰਘ ਵਲੋਂ ਜ਼ਿਲਾ ਕੋਆਰਡੀਨੇਟਰ ਸਤਨਾਮ ਸਿੰਘ ਨੂੰ ਵਧਾਈ ਦਿੱਤੀ ਗਈ ।ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੱਧਰ ਤੇ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਸਤਨਾਮ ਸਿੰਘ ਜਿਲ੍ਹਾ ਕੌਆਰਡੀਨੇਟਰ ਨੂੰ ਡਾਇਰੈਕਟਰ ਜਨਰਲ ਸੁਨੀਤਾ ਨਰਾਇਣ ਅਤੇ ਜੁਆਇੰਟ ਡਾਇਰੈਕਟਰ ਕੁਲਬੀਰ ਸਿੰਘ ਬਾਠ ਵਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਜ਼ਿਲੇ ਦੇ ਦੋ ਸਕੂਲ ਸਰਕਾਰੀ ਹਾਈ ਸਕੂਲ ਕੌਲਗੜ ਅਤੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਜੌਹਰ ਨੂੰ ਵੀ ਸਨਮਾਨਿਤ ਕੀਤਾ ਗਿਆ।