ਢਾਈ ਕਰੋੜ ਦੀ ਸਾਈਬਰ ਠੱਗੀ ਮਾਮਲੇ ’ਚ ਦੂਜਾ ਮੁਲਜ਼ਮ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 10 ਸਤੰਬਰ 2026
ਲੁਧਿਆਣਾ ਵਿੱਚ ਕਰੀਬ ਢਾਈ ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਨੇ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਆਪਣੇ ਬੈਂਕ ਖਾਤਿਆਂ ਵਿੱਚ ਧੋਖਾਧੜੀ ਦੀ ਰਕਮ ਮੰਗਵਾ ਕੇ ਇਸ ਸਾਈਬਰ ਫਰਾਡ ਨੂੰ ਅੰਜਾਮ ਦੇਣ ਵਿੱਚ ਭੂਮਿਕਾ ਨਿਭਾਈ।
ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡੀ.ਸੀ.ਪੀ. ਹਰਪਾਲ ਸਿੰਘ, ਪੀ.ਪੀ.ਐੱਸ. ਦੀ ਨਿਗਰਾਨੀ ਵਿੱਚ ਏ.ਡੀ.ਸੀ.ਪੀ. ਵੈਭਵ ਸਹਿਗਲ, ਪੀ.ਪੀ.ਐੱਸ. ਅਤੇ ਏ.ਸੀ.ਪੀ. ਸਾਈਬਰ ਕ੍ਰਾਈਮ ਹਰਜਿੰਦਰ ਸਿੰਘ, ਪੀ.ਪੀ.ਐੱਸ. ਦੀ ਅਗਵਾਈ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਕਾਰਵਾਈ ਕੀਤੀ।
ਮਾਲਕ ਦੀ ਫੋਟੋ ਲਗਾ ਕੇ ਬਣਾਇਆ ਵਿਸ਼ਵਾਸ
ਪੁਲਿਸ ਅਨੁਸਾਰ ਮਨਵਿੰਦਰ ਸਿੰਘ ਉਰਫ਼ ਮਨੀ, ਵਾਸੀ ਲੁਧਿਆਣਾ ਨੂੰ 8 ਸਤੰਬਰ ਨੂੰ ਮੁਕੱਦਮਾ ਨੰਬਰ 26/2026 ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਮੁਤਾਬਕ ਮੁਲਜ਼ਮ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪੀੜਤ ਫਰਮ ਦੇ ਮੈਨੇਜਰ ਨੂੰ ਫਰਮ ਦੇ ਮਾਲਕ ਦੀ ਫੋਟੋ ਲਗਾ ਕੇ ਸੰਪਰਕ ਕੀਤਾ ਅਤੇ ਕਿਸੇ ਹੋਰ ਫਰਮ ਨਾਲ ਕਾਰੋਬਾਰ ਕਰਨ ਦਾ ਭਰੋਸਾ ਦਿਵਾਇਆ।
ਇਸ ਤਰੀਕੇ ਨਾਲ ਮੈਨੇਜਰ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਤੋਂ ਕਰੀਬ 2 ਕਰੋੜ 45 ਲੱਖ ਰੁਪਏ ਧੋਖੇ ਨਾਲ ਹਾਸਲ ਕੀਤੇ ਗਏ।
- Download Babushahi App
-
-