ਡਾ. ਧਰਮਵੀਰ ਗਾਂਧੀ ਵੱਲੋਂ ਨਾਭਾ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਭਾਦਸੋਂ ਵਿਖੇ ਮਿਲਣੀ ਸਮਾਗਮ
ਪੰਜਾਬੀ ਮੈਗਜ਼ੀਨ “ਗੁਸਈਆਂ” ਦਾ ਜੂਨ ਅੰਕ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 08 ਜੂਨ 2026:- ਸ. ਕੁਲਵੰਤ ਸਿੰਘ ਨਾਰੀਕੇ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ)ਪਟਿਆਲਾ,ਪ੍ਰਧਾਨ ਸ਼੍ਰੀ ਬੇਗਮਪੁਰਾ ਮਿਸ਼ਨ (ਰਜਿ.) ਪੰਜਾਬ ਅਤੇ ਮੁੱਖ ਸੰਪਾਦਕ ਪੰਜਾਬੀ ਮੈਗਜ਼ੀਨ ਗੁਸਈਆਂ ਵੱਲੋਂ ਨਾਭਾ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮਿਲਣੀ ਅਧੀਨ ਇੱਕ ਸਮਾਗਮ ਵਿਸ਼ਵਕਰਮਾ ਮੰਦਰ ਆਡੀਟੋਰੀਅਮ ਭਾਦਸੋਂ ਵਿਖੇ ਕਰਵਾਇਆ ਗਿਆ।
ਇਸ ਸਮਾਗਮ ਵਿੱਚ “ ਪੰਜਾਬ ਦੇ ਮੌਜੂਦਾ ਹਾਲਾਤ “ਵਿਸ਼ੇ ਤੇ ਚਰਚਾ ਵੀ ਕਰਵਾਈ ਗਈ ਅਤੇ ਗੁਸਈਆਂ ਮੈਗਜ਼ੀਨ ਦਾ ਜੂਨ ਅੰਕ ਵੀ ਲੋਕ ਅਰਪਣ ਕੀਤਾ ਗਿਆ।ਮੁੱਖ ਮਹਿਮਾਨ ਅਤੇ ਮੁੱਖ ਵਕਤਾ ਵਜੋਂ ਡਾ. ਧਰਮਵੀਰ ਗਾਂਧੀ,ਮੈਂਬਰ ਲੋਕ ਸਭਾ ਹਲਕਾ ਪਟਿਆਲਾ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਜਨਰਲ ਸਕੱਤਰ ਸ੍ਰੀ ਬੇਗਮਪੁਰਾ ਮਿਸ਼ਨ ਵੱਲੋਂ ਨਿਭਾਈ ਗਈ।ਉੱਘੇ ਸ਼ਾਇਰ ਦਰਸ਼ ਪਸਿਆਣਾ ਵੱਲੋਂ ਗੁਰੂ ਰਵਿਦਾਸ ਜੀ ਦੀ ਕਵਿਤਾ ਸੁਣਾ ਕੇ ਸਮਾਗਮ ਦਾ ਆਗਾਜ਼ ਕੀਤਾ।ਕੁਲਵੰਤ ਸਿੰਘ ਨਾਰੀਕੇ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਸਿਆਸਤ ਵਿੱਚ ਸਰਗਰਮ ਹਨ। ਜਿਸ ਵਿੱਚ ਸਭ ਤੋਂ ਵੱਧ ਸੇਵਾ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਕੀਤੀ।ਉਨ੍ਹਾਂ ਕਿਹਾ ਕਿ ਉਹ 2006 ਤੋਂ ਸ਼੍ਰੀ ਬੇਗਮਪੁਰਾ ਮਿਸ਼ਨ ਚਲਾ ਰਹੇ ਹਨ ਜਿਸਦਾ ਮੁੱਖ ਮੰਤਵ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਲੋਕਾਈ ਦਾ ਆਰਥਿਕ, ਸਮਾਜਿਕ, ਵਿਦਿਅਕ ਅਤੇ ਸੱਭਿਆਚਾਰਕ ਉਥਾਨ ਕਰਨਾ ਹੈ।2008 ਤੋਂ ਉਹ ਲਗਾਤਾਰ ਪੰਜਾਬੀ ਮਹੀਨਾਵਾਰ ਮੈਗਜ਼ੀਨ “ਗੁਸਈਆਂ” ਚਲਾ ਕੇ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰ ਹਨ। ਉਨ੍ਹਾਂ ਨੇ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਸਫਲ ਬਣਾਉਣ ਲਈ ਲਈ ਸਭ ਦਾ ਧੰਨਵਾਦ ਕੀਤਾ।
ਡਾ. ਧਰਮਵੀਰ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੁਲਵੰਤ ਸਿੰਘ ਨਾਰੀਕੇ ਪਿਛਲੇ ਚਾਲੀ ਸਾਲਾਂ ਤੋਂ ਸਮਤਲ ਸਮਾਜ ਬਣਾਉਣ ਲਈ ਅਤੇ ਸਮਾਜ ਵਿੱਚ ਸਮਾਜਿਕ ਚੇਤਨਾ ਲਿਆਉਣ ਲਈ ਸਰਗਰਮ ਹਨ।ਕਾਂਗਰਸ ਪਾਰਟੀ ਵਿੱਚ ਅਜਿਹੇ ਅਣਥੱਕ ਅਤੇ ਇਮਾਨਦਾਰ ਲੀਡਰਾਂ ਨੂੰ ਨਾਭਾ ਹਲਕੇ ਵਿੱਚ ਅੱਗੇ ਲਿਆਉਣ ਦੀ ਲੋੜ ਹੈ।
ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਕਰਜ਼ਾ ਯੁਕਤ ਰਾਜ ਬਣਾ ਦਿੱਤਾ ਹੈ।ਚਾਰ ਲੱਖ ਕਰੋੜ ਤੋਂ ਜ਼ਿਆਦਾ ਪੰਜਾਬ ਤੇ ਕਰਜ਼ਾ ਚੜ੍ਹ ਚੁੱਕਾ ਹੈ।ਇਸ ਲਈ ਸੱਤਾ ਦੀ ਤਬਦੀਲੀ ਕਰਕੇ, ਕਾਂਗਰਸ ਪਾਰਟੀ ਨੂੰ ਅੱਗੇ ਲਿਆ ਕੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ।ਲੋਕਾਂ ਦੀ ਸੱਤਾ ਸਥਾਪਤ ਕਰਕੇ ਪੰਜਾਬ ਦੀ ਧਰਤੀ ਨੂੰ ਸਵਰਗ ਬਣਾਇਆ ਜਾ ਸਕਦਾ ਹੈ।
ਸਮਾਗਮ ਨੂੰ ਸਰਵ ਸ਼੍ਰੀ ਗੋਪਾਲ ਸਿੰਗਲਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਪਟਿਆਲਾ,ਅਮਰਜੀਤ ਸਿੰਘ ਘੱਗਾ ਮੀਤ ਪ੍ਰਧਾਨ (ਦਿਹਾਤੀ) ਪਟਿਆਲਾ,ਪ੍ਰੋਫੈਸਰ ਜਸਵੰਤ ਸਿੰਘ ਪੀ. ਏ. ਡਾ. ਗਾਂਧੀ, ਅਵਤਾਰ ਸਿੰਘ ਨੰਨ੍ਹੜੇ,ਪ੍ਰਧਾਨ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ,ਅਜ਼ਮੀਲ ਖਾਨ ਜਨਰਲ ਸਕੱਤਰ ਘੱਟਗਿਣਤੀ ਸੈੱਲ ਕਾਂਗਰਸ ਪਾਰਟੀ ਪੰਜਾਬ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿੱਚ ਸਤਨਾਮ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ,ਡਾ. ਸੁਰਿੰਦਰ ਭਾਰਤਵਾਜ,ਵਿਜੇਪਾਲ ਗਰੇਵਾਲ,ਭਗਵੰਤ ਸਿੰਘ ਬੁੱਗਾ,ਮਨਦੀਪ ਖਰੌੜ,ਜਤਿਨ ਭਾਦਸੋਂ,ਕਰਮ ਸਿੰਘ ਲੌਹਟ,ਰਾਜਪਾਲ ਸਿੰਘ ਟਿਵਾਣਾ,ਰਮਣੀਕ ਸਿੰਘ ਰਮਨੀ,ਜਸਵੀਰ ਸਿੰਘ,ਹਰਬੰਸ ਮੱਲ੍ਹੇਵਾਲ,ਪ੍ਰਿੰਸੀਪਲ ਜਗਰੂਪ ਸਿੰਘ, ਸੁਪਰਡੈਂਟ ਅਜੈਬ ਸਿੰਘ,ਸੁਖਦੇਵ ਸਿੰਘ ਗੋਬਿੰਦਪੁਰਾ,ਕਰਨੈਲ ਸਿੰਘ ਸਕਰਾਲੀ,ਦਰਸ਼ਨ ਸਿੰਘ ਸਿੱਧੂ,ਗੁਰਬਚਨ ਸਿੰਘ ਮਟੌਰੜਾ,ਹੰਸ ਰਾਜ ਜੇਈ,ਗੁਰਕੀਰਤ ਸਿੰਘ ਸਕਰਾਲੀ,ਆਦਿ ਸਖਸੀਅਤਾਂ ਵੀ ਹਾਜ਼ਰ ਸਨ।
- Download Babushahi App
-
-