ਗੁਰੂ ਹਰਕ੍ਰਿਸ਼ਨ ਮੈਡੀਕਲ ਇੰਸਟੀਟਿਊਟ ‘ਚ ਨਵੇਂ ਕਾਰਡੀਓਲੋਜੀ ਸੈਂਟਰ ਦੀ ਤਿਆਰੀ ਜੰਗੀ ਪੱਧਰ ਤੇ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 5 ਦਸੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (ਗੁਰਦੁਆਰਾ ਬਾਲਾ ਸਾਹਿਬ) ਵਿਚ ਬਣ ਰਹੇ ਨਵੇਂ ਕਾਰਡੀਓਲੋਜੀ ਸੈਂਟਰ ਦੀ ਸਮੀਖਿਆ ਕਰਨ ਲਈ ਕਲ ਇੱਥੇ ਇੱਕ ਅਹਿਮ ਮੀਟਿੰਗ ਹੋਈ।ਸਰਦਾਰ ਕਾਲਕਾ ਨੇ ਕਿਹਾ ਕਿ ਨਵੇਂ ਕਾਰਡੀਓਲੋਜੀ ਸੈਂਟਰ ਦੀਆਂ ਤਿਆਰੀਆਂ ਹੁਣ ਜ਼ੰਗੀ ਪੱਧਰ ਤੇ ਚੱਲ ਰਹੀਆਂ ਹਨ ਅਤੇ ਇਹ ਨਵਾਂ ਦਿਲ ਦਾ ਕੇਂਦਰ ਆਧੁਨਿਕ ਜਾਂਚ ਸਹੂਲਤਾਂ, ਵਿਸ਼ੇਸ਼ ਇਲਾਜ ਅਤੇ ਸੇਵਾ ਪ੍ਰਦਾਨ ਕਰੇਗਾ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਪ੍ਰੋਜੈਕਟ ਦਿੱਲੀ ਵਾਸੀਆਂ ਲਈ ਇੱਕ ਮਹੱਤਵਪੂਰਨ ਸਿਹਤ ਸੇਵਾ ਸਾਬਤ ਹੋਵੇਗਾ, ਅਤੇ ਇਸ ਕੇਂਦਰ ਵਿੱਚ ਦਿਲ ਦੇ ਮਰੀਜ਼ਾਂ ਲਈ ਵੱਖ–ਵੱਖ ਉੱਚ ਤਕਨੀਕੀ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨਾਂ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸੇਵਕਾਂ ਅਤੇ ਮੈਡੀਕਲ ਟੀਮ ਦਾ ਧੰਨਵਾਦ ਵੀ ਕੀਤਾ।