ਗੁਰਦਾਸਪੁਰ ਬਲਾਕ 'ਚ ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿਗ ਕਾਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 2 ਫਰਵਰੀ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀਮਤੀ ਜਸਮੀਤ ਕੋਰ, ਜਿਲ੍ਹਾ ਪ੍ਰੋਗਰਾਮ ਅਫਸਰ, ਗੁਰਦਾਸਪੁਰ ਦੀ ਅਗਵਾਈ ਹੇਠ ਅੱਜ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਗੁਰਦਾਸਪੁਰ ਵਿੱਚ ਨਾਰੀ ਸ਼ਕਤੀ ਕੇਦਰ ਵਿੱਚ ਆਂਗਣਵਾੜੀ ਵਰਕਰਾਂ ਦੀ ’ਪੋਸ਼ਣ ਵੀ ਪੜਾਈ ਵੀ’ ਮੁਹਿੰਮ ਤਹਿਤ ਟ੍ਰੇਨਿਗ ਦੀ ਸੁਰੂਆਤ ਕੀਤੀ ਗਈ।
ਇਸ ਮੌਕੇ ਸ੍ਰੀਮਤੀ ਕੁਸ਼ਮ ਸਰਮਾ ਬਾਲ ਵਿਕਾਸ ਪ੍ਰੋਜੈਕਟ ਅਫਸਰ, ਗੁਰਦਾਸਪੁਰ (ਵਾਧੂ ਚਾਰਜ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਟ੍ਰੇਨਿੰਗ ਦੀ ਮੁੱਖ ਉਦੇਸ ਆਂਗਣਵਾੜੀ ਸੈਟਰਾ ਵਿੱਚ 0-6 ਸਾਲ ਦੇ ਬੱਚਿਆ ਨੂੰ ਅਰਲੀ ਚਾਈਲਡ ਹੁਡ ਕੇਅਰ ਐਡ ਐਜੂਕੇਸ਼ਨ ਸਿੱਖਿਆ ਦੇਣ ਲੀ ਆਗਣਵਾਰੀ ਵਰਕਰਾ ਨੂੰ ਪ੍ਰੇਰਿਤ ਕਰਨਾ ਹੈ ਤਾ ਜੋ ਆਂਗਣਵਾੜੀ ਸੈਟਰਾ ਵਿੱਚ ਬੱਚਿਆ ਦਾ ਸਰਵਪੱਖੀ ਵਿਕਾਸ ਦੇ ਉਦੇਸ਼ ਪ੍ਰਾਪਤ ਕੀਤੇ ਜਾ ਸਕੇ ਅਤੇ ਸਕਸ਼ਮ ਆਂ ਸੈਟਰਾ ਨੂੰ ਲਰਨਿੰਗ ਸੈਟਰਾ ਵੱਜੋ ਵਿਕਸਿਤ ਕੀਤਾ ਜਾ ਸਕੇ ।
ਉਹਨਾ ਦੱਸਿਆ ਕਿ ਬੈਚ ਅਧੀਨ 4 ਫਰਵਰੀ ਤੱਕ ਟ੍ਰੇਨਿੰਗ ਮੁਕੰਮਲ ਕਰਵਾਈ ਜਾਵੇਗੀ | ਜਿਸ ਵਿੱਚ ਬਲਾਕ ਗੁਰਦਾਸਪੁਰ ਦੇ 107 ਆਂਗਣਵਾੜੀ ਵਰਕਰਾ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ |
ਇਸ ਮੌਕੇ ਸ੍ਰੀਮਤੀ ਕਮਲਪ੍ਰੀਤ ਕੋਰ ਡਿਸਟ੍ਰਿਕ ਕੋਆਰਡੀਨੇਟਰ, ਸ੍ਰੀਮਤੀ ਬਲਜੀਤ ਕੋਰ, ਕੁਲਵੰਤ ਕੋਰ ਅਤੇ ਕਮਲੇਸ਼ ਰਾਣੀ, ਅਕਵਿੰਦਰ ਕੋਰ ਸੁਪਰਵਾਈਜਰ ਬਲਾਕ ਗੁਰਦਾਸਪੁਰ, ਬਲਜਿੰਦਰ ਸਿੰਘ ਮੀਡੀਆ ਡਾਕੂਮੈਟ ਅਸਿਸਟੈਟ, ਗਗਨਦੀਪ, ਅਤੇ ਆਕੁਸ਼ ਸਰਮਾ ਬਲਾਕ ਕੋਆਰਡੀਨੇਟਰ, ਹਰਪ੍ਰੀਤ ਕੋਰ ਅੱਤਰੀ ਅਤੇ ਪ੍ਰਥਮ ਐਜੂਕੇਸ਼ਨ ਫਾਉਡੇਸ਼ਨ ਟੀਮ ਕਾਮਨੀ ਠਾਕੁਰ ਅਤੇ ਪ੍ਰਿਅੰਕਾ, ਪੋਸ਼ਣ ਵੀ ਪੜ੍ਹਾਈ ਵੀ ਟ੍ਰੇਨਿੰਗ ਟੀਮ ਨੇ ਵਰਕਰਾ ਨੂੰ ਟ੍ਰੇਨਿੰਗ ਕਰਵਾਈ ਗਈ |